ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵਿੱਚ ਅਮਰੀਕਾ ਦੀ ਰਾਜਦੂਤ ਕੈਲੀ ਕ੍ਰਾਫਟ ਨੂੰ ਸੰਯੁਕਤ ਰਾਸ਼ਟਰ ਦੇ ਅਗਲੇ ਅਮਰੀਕੀ ਰਾਜਦੂਤ ਦੇ ਤੌਰ ਤੇ ਚੁਣਿਆ ਹੈ। ਕਾਬਿਲੇਗੌਰ ਹੈ ਕਿ ਉਹ ਅਮਰੀਕੀ ਭਾਰਤੀ ਨਿੱਕੀ ਹੈਲੀ ਦੀ ਥਾਂ ਇਹ ਅਹੁਦਾ ਸੰਭਾਲੇਗੀ। ਗੌਰਤਲਬ ਹੈ ਕਿ ਅਕਤੂਬਰ ਵਿੱਚ ਹੈਲੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਸਾਲ ਦੇ ਅੰਤ ਤੱਕ ਅਹੁਦਾ ਛੱਡ ਰਹੀ ਹੈ।
ਦੱਖਣੀ ਕੈਰੋਲੀਨਾ ਦੀ 46 ਸਾਲ ਦੀ ਸਾਬਕਾ ਗਵਰਨਰ ਨੇ ਇਸ ਪਦ ਉੱਤੇ ਲਗਭਗ ਦੋ ਸਾਲ ਸੇਵਾ ਕੀਤੀ ਹੈ। ਉਹ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਕੈਬਿਨਟ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸੀ। ਕਾਬਿਲੇਗੌਰ ਹੈ ਕਿ ਜੇਕਰ ਸੀਨੇਟ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ ਤਾਂ 56 ਵਰ੍ਹਿਆਂ ਦੀ ਕੈਲੀ ਕ੍ਰਾਫਟ, ਹੈਲੀ ਦੀ ਜਗ੍ਹਾ ਲਵੇਗੀ।



