Apple ਨੂੰ ਡੋਨਾਲਡ ਟਰੰਪ ਦੀ ਚਿਤਾਵਨੀ, ਅਮਰੀਕਾ ਵਿਚ ਪਲਾਂਟ ਲਗਾਏ ਐਪਲ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਕੰਪਨੀ ਦੇ ਚੀਨ 'ਚ ਬਣਾਏ ਜਾਣ ਵਾਲੇ ਉਤਪਾਦਾਂ 'ਤੇ ਆਯਾਤ-ਡਿਊਟੀ ਤੋਂ ਛੋਟ ਦੇਣ ਦੀ ਸੰਭਾਵਨਾ ਨੂੰ ਸ਼ੁਕੱਰਵਾਰ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਐਪਲ ਅਮਰੀਕਾ ਵਿਚ ਆਪਣਾ ਪਲਾਂਟ ਲਗਾਏ। ਮੈਂ ਨਹੀਂ ਚਾਹੁੰਦਾ ਕਿ ਉਹ ਚੀਨ ਵਿਚ ਆਪਣੇ ਉਤਪਾਦ ਬਣਾਏ।' ਉਨ੍ਹਾਂ ਨੇ ਕਿਹਾ, ' ਜਦੋਂ ਮੈਂ ਸੁਣਿਆ ਕਿ ਉਹ ਚੀਨ ਵਿਚ ਆਪਣੇ ਉਤਪਾਦ ਬਣਾਉਣ ਜਾ ਰਹੇ ਹਨ, ਮੈਂ ਕਿਹਾ ਠੀਕ ਹੈ। 

ਤੁਸੀਂ ਚੀਨ ਵਿਚ ਉਤਪਾਦ ਬਣਾ ਸਕਦੇ ਹੋ ਪਰ ਜਦੋਂ ਤੁਸੀਂ ਆਪਣਾ ਉਤਪਾਦ ਅਮਰੀਕਾ ਭੇਜੋਗੇ, ਅਸੀਂ ਤੁਹਾਡੇ ਉੱਤੇ ਡਿਊਟੀ ਲਗਾਵਾਂਗੇ। ਪਰ ਅਸੀਂ ਇਸ ਨੂੰ ਤੈਅ ਕਰਾਂਗੇ। ਟਰੰਪ ਨੇ ਕਿਹਾ ਕਿ ਉਹ ਐਪਲ ਦੇ ਪ੍ਰਮੁੱਖ ਟਿਮ ਕੁੱਕ ਦਾ ਮਾਣ ਕਰਦੇ ਹਨ। ਉਨ੍ਹਾਂ ਨੇ ਕਿਹਾ, 'ਅਸੀਂ ਇਸ ਨੂੰ ਤੈਅ ਕਰਾਂਗੇ। 

ਮੈਨੂੰ ਲੱਗਦਾ ਹੈ ਕਿ ਉਹ ਐਲਾਨ ਕਰਨ ਵਾਲੇ ਹਨ ਕਿ ਉਹ ਟੈਕਸਾਸ 'ਚ ਇਕ ਪਲਾਂਟ ਲਗਾਉਣ ਜਾ ਰਹੇ ਹਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਮੈਂ ਫਿਰ ਤੋਂ ਖੁਸ਼ ਹੋਣ ਲੱਗਾਗਾਂ।' ਟਰੰਪ ਨੇ ਇਸ ਤੋਂ ਪਹਿਲੇ ਦਿਨ ਕਿਹਾ ਕਿ ਐਪਲ ਨੂੰ ਚੀਨ 'ਚ ਤਿਆਰ ਉਤਪਾਦਾਂ 'ਤੇ ਟੈਕਸ ਤੋਂ ਛੋਟ ਜਾਂ ਰਾਹਤ ਨਹੀਂ ਮਿਲਣ ਵਾਲੀ ਹੈ। ਉਨ੍ਹਾਂ ਨੇ ਟਵੀਟ  ਕੀਤਾ, 'ਅਮਰੀਕਾ ਵਿਚ ਉਤਪਾਦ ਬਣਾਓ, ਕੋਈ ਡਿਊਟੀ ਨਹੀਂ ਲੱਗੇਗੀ।'