Elon Musk ਦੀ Twitter ਡੀਲ ਨੂੰ ਫ਼ਿਲਹਾਲ ਰੋਕਣ ਦਾ ਐਲਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੇਸਲਾ ਦੇ ਮਾਲਕ ਏਲੋਨ ਮਸਕ ਹਾਲ ਹੀ ਦੇ ਦਿਨਾਂ 'ਚ ਟਵਿੱਟਰ ਡੀਲ ਨੂੰ ਲੈ ਕੇ ਕਾਫੀ ਚਰਚਾ 'ਚ ਸਨ ਪਰ ਉਨ੍ਹਾਂ ਨੇ ਫਿਲਹਾਲ ਇਸ ਡੀਲ ਨੂੰ ਟਾਲਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ।

ਏਲੋਨ ਮਸਕ ਨੇ ਟਵੀਟ ਕੀਤਾ, "ਟਵਿੱਟਰ ਡੀਲ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ, ਕਿਉਂਕਿ ਸਪੈਮ ਜਾਂ ਝੂਠੇ ਖਾਤਿਆਂ ਦੀ ਗਿਣਤੀ ਦੇ ਅੰਕੜੇ, ਜੋ ਕਿ ਉਪਭੋਗਤਾਵਾਂ ਦੇ 5% ਤੋਂ ਘੱਟ ਹੋਣੇ ਚਾਹੀਦੇ ਹਨ, ਅਜੇ ਲੱਭੇ ਨਹੀਂ ਗਏ ਹਨ।"

ਦੱਸ ਦੇਈਏ ਕਿ ਏਲੋਨ ਮਸਕ ਨੂੰ ਟਵਿਟਰ ਨੂੰ ਖਰੀਦਣ ਲਈ ਕਾਫੀ ਮੁਸ਼ੱਕਤ ਕਰਨੀ ਪਈ, ਅੰਤ 'ਚ ਟਵਿਟਰ ਨੇ ਆਪਣੇ ਆਪ ਨੂੰ 44 ਬਿਲੀਅਨ ਡਾਲਰ ਵਿੱਚ ਏਲੋਨ ਮਸਕ ਨੂੰ ਵੇਚਣ ਦਾ ਫੈਸਲਾ ਕੀਤਾ। ਇਸ ਐਲਾਨ ਤੋਂ ਬਾਅਦ ਬਾਜ਼ਾਰ 'ਚ ਟਵਿਟਰ ਦੀ ਕੀਮਤ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਇਸ ਦੇ ਸ਼ੇਅਰ 20 ਫੀਸਦੀ ਤੱਕ ਡਿੱਗ ਗਏ ਹਨ। ਏਲੋਨ ਮਸਕ ਦੇ ਇਸ ਐਲਾਨ 'ਤੇ ਟਵਿੱਟਰ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।