ਸ਼੍ਰੀਨਗਰ (ਵਿਕਰਮ ਸਹਿਜਪਾਲ) : ਜੰਮੂ ਅਤੇ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਅੱਜ ਮੁੱਠਭੇੜ ਹੋਈ। ਰਿਪੋਰਟ ਮੁਤਾਬਕ ਇਲਾਕੇ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ ਜਿਨ੍ਹਾਂ ਚੋਂ ਸੁਰੱਖਿਆ ਬਲਾਂ ਵਲੋਂ ਇਕ ਅੱਤਵਾਦੀ ਮਾਰ ਦਿੱਤਾ ਗਿਆ ਹੈ ਤੇ ਨਾਲ ਹੀ ਇਕ ਪੁਲਿਸ ਦਾ ਜਵਾਨ ਸ਼ਹੀਦ ਹੋ ਗਿਆ ਹੈ।
ਸੁਰੱਖਿਆ ਬਲਾਂ ਨੇ ਸੂਚਨਾ ਦੇ ਆਧਾਰ 'ਤੇ ਇਲਾਕੇ 'ਚ ਖੋਜ ਮੁਹਿੰਮ ਸ਼ੁਰੂ ਕੀਤੀ, ਜਿਸ 'ਚ ਆਪਣੇ ਆਪ ਨੂੰ ਘਿਰਦੇ ਦੇਖ ਕੇ ਅੱਤਵਾਦੀਆਂ ਨੇ ਜਵਾਨਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ।



