ਕਿਸਾਨਾਂ ਨੇ ਪ੍ਰੈਸ ਵਾਰਤਾ ਕਰ ਕੀਤੇ ਵੱਡੇ ਐਲਾਨ

by simranofficial

ਵੈਬ ਡੈਸਕ (ਐਨ. ਆਰ. ਆਈ. ਮੀਡਿਆ) :- ਅੱਜ ਕਿਸਾਨ ਜਥੇਬੰਦੀਆਂ ਦੇ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ , ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਐਲਾਨ ਕੀਤਾ ਗਏ , ਕਿਸਾਨ ਜਥੇਬੰਦੀਆਂ ਦੀ ਕੱਲ ਸਰਕਾਰ ਨਾਲ ਮੀਟਿੰਗ ਹੋਈ ਸੀ, ਜੋ ਬੇਸਿੱਟਾ ਰਹੀ ਅਤੇ ਹੁਣ ਉੰਨਾ ਨੇ ਸਵੇਰੇ ਆਪਣੇ ਪੱਧਰ ਤੇ ਮੀਟਿੰਗ ਕੀਤੀ , ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ|

ਜਿਕਰੇਖਾਸ ਹੈ ਕਿ ਪ੍ਰੈਸ ਵਾਰਤਾ ਚ ਦੱਸਿਆ ਗਿਆ ਕਿ ਕੱਲ ਤਿੰਨ ਦਸੰਬਰ ਨੂੰ ਭੋਪਾਲ ਟਰੈਜਡੀ ਵਾਪਰੀ ਸੀ , ਅਤੇ ਕੱਲ ਪੂਰੇ ਦੇਸ਼ ਚ ਧਾਰਨਾ ਪ੍ਰਦਰਸ਼ਨ ਕੀਤਾ ਜਾਵੇਗਾ ,ਅਜਿਹਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ , ਦੂਜੇ ਪਾਸੇ ਪੰਜ ਦਸੰਬਰ ਨੂੰ ਅੰਬਾਨੀ ਅਤੇ ਅਡਾਨੀ ਤੇ ਪੁਤਲੇ ਫੁੱਕੇ ਜਾਣਗੇ ਉੱਥੇ ਹੀ ਸੱਤ ਦਸੰਬਰ ਨੂੰ ਅਵਾਰਡ ਵਾਪਸੀ ਦਾ ਸਿਲਸਿਲਾ ਸ਼ੁਰੂ ਹੋਵੇਗਾ , ਯਾਨੀ ਕਿ ਖਿਡਾਰੀ , ਲੇਖਕ ਆਪਣੇ ਅਵਾਰਡ ਵਾਪਿਸ ਕਰਨਗੇ |