ਬੋਰਿਸ ਜੌਹਨਸਨ ਬਣ ਸਕਦੇ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨਮੰਤਰੀ – ਸਰਵੇ

by mediateam

ਲੰਦਨ , 07 ਜੁਲਾਈ ( NR MEDIA )

ਬ੍ਰਿਟੇਨ ਦੇ ਸਾਬਕਾ  ਵਿਦੇਸ਼ ਮੰਤਰੀ ਬੋਰਿਸ ਜੌਹਨਸਨ ਬ੍ਰਿਟੇਨ ਦੇ ਨਵੇਂ ਪ੍ਰਧਾਨਮੰਤਰੀ ਬਣ ਸਕਦੇ ਹਨ , ਉਨ੍ਹਾਂ ਦੇ ਪ੍ਰਧਾਨਮੰਤਰੀ ਬਣਨ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ , ਅਖਬਾਰ ਦ ਟਾਈਮਜ਼ ਦੇ ਇੱਕ ਨਵੇਂ ਓਪੀਨੀਅਨ ਪੋਲ ਅਨੁਸਾਰ ਉਹ ਇੱਕ ਬੈਲਟ  ਵਿੱਚ ਤਿੰਨ ਚੌਥਾਈ ਵੋਟ ਜਿੱਤ ਸਕਦੇ ਹਨ , ਨਿਊਜ਼ ਏਜੰਸੀ ਸਿਨਹੁਆ ਅਨੁਸਾਰ ਸੱਤਾਧਾਰੀ ਕੰਜਵਟੇਟਿਵ ਪਾਰਟੀ ਦੇ 1,60,000 ਮੈਂਬਰਾਂ ਦੇ ਘਰ ਬੈਲਟ ਪੁੱਜਣੇ ਸ਼ੁਰੂ ਹੋ ਗਏ ਹਨ, ਇਸ ਦੌਰਾਨ ਸ਼ਨੀਵਾਰ ਨੂੰ ਪ੍ਰੀ ਵੋਟਿੰਗ ਓਪੀਨੀਅਨ ਪੋਲ ਦੇ ਨਤੀਜੇ ਆਏ ਹਨ ਜਿਸ ਵਿੱਚ ਜੌਹਨਸਨ ਸਭ ਤੋਂ ਅੱਗੇ ਹਨ |


ਜੌਨਸਨ ਕਨਜੈਵਰੇਟਿਵ ਪਾਰਟੀ ਦੇ ਨੇਤਾ ਦੇ ਤੌਰ 'ਤੇ ਮਜੂਦਾ ਪ੍ਰਧਾਨਮੰਤਰੀ ਥੇਰੇਸਾ ਮੈ ਦੀ ਜਗ੍ਹਾ ਲੈਣ ਲਈ ਸਭ ਤੋਂ ਵੱਧ ਬੇਹਤਰ ਦੱਸੇ ਜਾ ਰਹੇ ਹਨ , ਉਨ੍ਹਾਂ ਦਾ ਸਿੱਧਾ ਮੁਕਾਬਲਾ ਮਜੂਦਾ ਵਿਦੇਸ਼ ਮੰਤਰੀ ਜੇਰੇਮੀ ਹੰਟ ਦੇ ਨਾਲ ਹੈ , ਯੂਜੀਓਵੀ / ਟਾਈਮ ਪੋਲ ਅਨੁਸਾਰ, ਜੌਹਨਸਨ ਨੂੰ 74 ਫੀਸਦੀ ਜਦਕਿ ਹੰਟ ਨੂੰ 26 ਪ੍ਰਤੀਸ਼ਤ ਪਾਰਟੀ ਦੇ ਮੈਂਬਰ ਸਮਰਥਨ ਕਰ ਸਕਦੇ ਹਨ |

ਦ ਟਾਈਮਜ਼ ਨੂੰ ਇੱਕ ਇੰਟਰਵਿਊ ਵਿੱਚ, ਹੰਟ ਨੇ ਆਪਣੇ ਵੋਟਰ ਪੱਤਰਾਂ ਨੂੰ ਉਦੋਂ ਤੱਕ ਨਹੀਂ ਭਰਨ ਲਈ ਨਹੀਂ ਕਿਹਾ ਸੀ ਜਦੋਂ ਤੱਕ ਦੋਵਾਂ ਉਮੀਦਵਾਰਾਂ ਵਿੱਚੋ ਬੇਹਤਰ ਕੌਣ ਹੈ ਇਸਦਾ ਪਤਾ ਨਾ ਲੱਗ ਜਾਵੇ , ਹੰਟ ਨੇ ਕਿਹਾ ਕਿ ਸੱਤਾਧਾਰੀ ਕੰਜਵਟੇਟਿਵ ਪਾਰਟੀ ਦੇ 1,60,000 ਮੈਂਬਰ ਅਗਲੇ ਹਫ਼ਤੇ ਦੋਵਾਂ ਉਮੀਦਵਾਰਾਂ ਦੇ ਵਿਚਕਾਰ ਹੋਣ ਵਾਲੀ ਲਾਈਵ ਬਹਿਸ ਤੋਂ ਬਾਅਦ ਹੀ ਕੋਈ ਨਿਰਣਾ ਕਰਨ |

More News

NRI Post
..
NRI Post
..
NRI Post
..