ਅਮਿਤਾਭ ਬੱਚਨ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲਾ ਇਹ ਪੁਲਿਸ ਅਧਿਕਾਰੀ ਮੁਅੱਤਲ, ਜਾਣੋ ਕੀ ਹੈ ਕਾਰਨ

by jaskamal

ਨਿਊਜ਼ ਡੈਸਕ (ਜਸਕਮਲ) : ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁੰਬਈ ਪੁਲਿਸ ਦੇ ਇਕ ਕਾਂਸਟੇਬਲ, ਜਿਸ ਨੇ ਅਗਸਤ 2021 ਤੱਕ ਅਦਾਕਾਰ ਅਮਿਤਾਭ ਬੱਚਨ ਦੇ ਸੁਰੱਖਿਆ ਕਰਮੀ ਵਜੋਂ ਕੰਮ ਕੀਤਾ ਸੀ, ਨੂੰ ਕਥਿਤ ਅਨੁਚਿਤਤਾ ਅਤੇ ਸੇਵਾ ਦੇ ਨਿਯਮਾਂ ਦੀ ਉਲੰਘਣਾ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਜਤਿੰਦਰ ਸ਼ਿੰਦੇ ਪਹਿਲਾਂ ਮੁੰਬਈ ਪੁਲਿਸ ਦੀ ਸੁਰੱਖਿਆ ਸ਼ਾਖਾ 'ਚ ਤਾਇਨਾਤ ਸਨ। ਉਸਨੇ 2015 ਤੋਂ ਅਗਸਤ 2021 ਤਕ ਅਮਿਤਾਭ ਬੱਚਨ ਦੇ ਇਕ ਸੁਰੱਖਿਆ ਕਰਮੀ ਵਜੋਂ ਕੰਮ ਕੀਤਾ ਸੀ। ਉਸ ਸਮੇਂ ਮੁੰਬਈ ਪੁਲਿਸ ਕਮਿਸ਼ਨਰ ਹੇਮੰਤ ਨਾਗਰਾਲੇ ਵੱਲੋਂ ਬਾਹਰ ਕੱਢ ਦਿੱਤਾ ਗਿਆ ਸੀ ਜਦੋਂ ਇਹ ਸਾਹਮਣੇ ਆਇਆ ਸੀ ਕਿ ਉਸਦੀ ਸਾਲਾਨਾ ਕਮਾਈ ₹ 1.5 ਕਰੋੜ ਹੈ। ਅਗਸਤ 2021 ਤੋਂ ਬਾਅਦ, ਸ਼ਿੰਦੇ ਨੂੰ ਮੁੰਬਈ ਦੇ ਡੀਬੀ ਮਾਰ ਪੁਲਿਸ ਸਟੇਸ਼ਨ 'ਚ ਤਾਇਨਾਤ ਕੀਤਾ ਗਿਆ ਸੀ।

ਜਤਿੰਦਰ ਨੂੰ ਜਦੋਂ ਮੁਅੱਤਲ ਕਰਨ ਦੇ ਸਹੀ ਕਾਰਨ ਬਾਰੇ ਪੁੱਛਿਆ ਗਿਆ ਤਾਂ ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਂਸਟੇਬਲ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸੇ ਬਿਨਾਂ ਘੱਟੋ-ਘੱਟ ਚਾਰ ਵਾਰ ਦੁਬਈ ਅਤੇ ਸਿੰਗਾਪੁਰ ਦੀ ਯਾਤਰਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸੇਵਾ ਨਿਯਮਾਂ ਦੇ ਅਨੁਸਾਰ, ਉਸ ਨੂੰ ਵਿਦੇਸ਼ ਜਾਣ ਲਈ ਆਪਣੇ ਸੀਨੀਅਰਾਂ ਤੋਂ ਇਜਾਜ਼ਤ ਲੈਣੀ ਚਾਹੀਦੀ ਸੀ।

ਅਧਿਕਾਰੀ ਨੇ ਕਿਹਾ ਕਿ ਜਿਤੇਂਦਰ ਨੇ ਆਪਣੀ ਪਤਨੀ ਦੇ ਨਾਂ 'ਤੇ ਇਕ ਸੁਰੱਖਿਆ ਏਜੰਸੀ ਵੀ ਖੋਲ੍ਹੀ ਹੈ, ਜੋ ਬੱਚਨ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ, ਪਰ ਫੀਸਾਂ ਦਾ ਲੈਣ-ਦੇਣ ਉਸ ਦੇ ਬੈਂਕ ਖਾਤੇ ਵਿਚ ਦਿਖਾਈ ਦਿੰਦਾ ਹੈ ਨਾ ਕਿ ਉਸ ਦੀ ਪਤਨੀ ਦੇ ਬੈਂਕ ਖਾਤਿਆਂ ਵਿਚ।  ਸ਼ਿੰਦੇ ਨੂੰ ਮੁਅੱਤਲ ਕਰਨ ਤੋਂ ਬਾਅਦ, ਮੁੰਬਈ ਪੁਲਿਸ ਕਮਿਸ਼ਨਰ ਨੇ ਦਲੀਪ ਸਾਵੰਤ, ਵਧੀਕ ਪੁਲਿਸ ਕਮਿਸ਼ਨਰ (ਦੱਖਣੀ) ਦੀ ਅਗਵਾਈ 'ਚ ਇਕ ਜਾਂਚ ਕਮੇਟੀ ਦਾ ਗਠਨ ਕੀਤੀ ਹੈ।