ਬ੍ਰੈਂਪਟਨ ਦੇ ਇੱਕ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ

by mediateam

21 ਫਰਵਰੀ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਪੀਲ ਰੀਜਨਲ ਪੁਲਿਸ ਵਲੋਂ ਜਾਣਕਾਰੀ ਮਿਲੀ ਹੈ ਕਿ ਬ੍ਰੈਂਪਟਨ ਦੇ ਇੱਕ ਅਪਾਰਟਮੈਂਟ 'ਚ ਅੱਗ ਗੰਭੀਰ ਰੂਪ ਨਾਲ ਦਾਖਲ ਹੋਈ ਹੈ ਜਿਸ 'ਚ ਅਪਾਰਟਮੈਂਟ 'ਚ ਰਹਿਣ ਵਾਲਾ 54 ਸਾਲਾਂ ਵਿਅਕਤੀ ਨੂੰ ਗੰਭੀਰ ਰੂਪ ਨਾਲ ਜਖਮੀ ਹੋਇਆ ਜਿਸ ਨੂੰ ਮੌਕੇ 'ਤੇ ਹਸਪਤਾਲ 'ਚ ਦਾਖਲ ਕਰਵਾ ਦਿੱਤੋ ਗਿਆ ਹੈ | ਪੁਲਿਸ ਨੇ ਦੱਸਿਆ ਕਿ ਇਹ ਅੱਗ ਜਾਣਬੁੱਝ ਕੇ ਲਗਵਾਈ ਗਈ ਸੀ | ਓਥੇ ਹੀ 46 ਸਾਲਾਂ ਸ਼ਕੀ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲਾਇ ਲਿਆ ਹੈ | ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਾਮਾਲੀਆ ਰੋਡ ਦੇ ਬਲਮੋਰਾਲ ਦ੍ਰਿਵੇ ਨੇੜੇ ਬੁੱਧਵਾਰ ਰਾਤ ਨੂੰ 9 ਵਜੇ ਦੇ ਕਰੀਬ ਸਾਨੂੰ ਘਟਨਾ ਬਾਰੇ ਜਾਣਕਾਰੀ ਮਿਲੀ |  ਫਿਲਹਾਲ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ | ਉਥੇ ਹੀ ਪੁਲਿਸ ਮਾਮਲੇ ਦੇ ਕਾਰਨਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ |