ਸੂਰਤ (ਵਿਕਰਮ ਸਹਿਜਪਾਲ) : ਘੱਟੋ-ਘੱਟ 10 ਅੱਗ ਬੁਝਾਓ ਗੱਡੀਆਂ ਉੱਥੇ ਪਹੁੰਚੀਆਂ ਹਨ। ਲੋਕ ਜਾਨ ਬਚਾਉਣ ਲਈ ਕੰਪਲੈਕਸ ਦੀਆਂ ਖਿੜਕੀਆਂ ਤੋਂ ਛਾਲ ਮਾਰ ਰਹੇ ਸਨ। ਹਾਦਸੇ ਵਿੱਚ 19 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖ਼ਮੀ ਹਨ। ਜਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਹੈ।
ਪੀਐੱਮ ਮੋਦੀ ਨੇ ਪ੍ਰਗਟਾਇਆ ਦੁੱਖ
ਇਸ ਦਰਮਿਆਨ, ਸੂਰਤ ਦੇ ਕੋਚਿੰਗ ਸੈਂਟਰ ਵਿਚ ਲੱਗੀ ਅੱਗ 'ਤੇ ਪੀਐੱਮ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪੀਐੱਮ ਨੇ ਗੁਜਰਾਤ ਸਰਕਾਰ ਨਾਲ ਗੱਲ ਕਰਕੇ ਹਰ ਸੰਭਵ ਮਦਦ ਦੇਣ ਨੂੰ ਕਿਹਾ ਹੈ।



