ਜਕਾਰਤਾ ‘ਚ ਆਏ ਹੜ੍ਹ ਨੇ ਹੁਣ ਤਕ ਲਈ 19 ਲੋਕਾਂ ਦੀ ਜਾਨ, ਕਈ ਬੇਘਰ

by

ਜਕਾਰਤਾ (NRI MEDIA) : ਭਾਰੀ ਬਾਰਿਸ਼ ਕਾਰਨ ਜਕਾਰਤਾ 'ਚ ਆਏ ਹੜ੍ਹ ਤੇ ਢਿੱਗਾਂ ਡਿੱਗਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਹੜ੍ਹਾਂ ਦੇ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।ਹੜ੍ਹਾਂ ਦੇ ਕਾਰਨ ਪੂਰਬੀ ਜਕਾਰਤਾ ਦੇ ਬਹੁਤ ਸਾਰੇ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਤੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਮਾਜਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਮੌਤਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਰਾਹਤ ਕੰਮਾਂ ਵਿੱਚ ਤੇਜ਼ੀ ਲਿਆਉਂਦੀ ਗਈ ਹੈ।

ਕੌਮੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਲੈਫ਼ ਜਨਰਲ ਡੋਨੀ ਮੋਨਾਰਡੋ ਰਾਹਤ ਕਾਰਜਾਂ ਦੀ ਸਹੂਲਤ ਲਈ ਹੈਲੀਕਾਪਟਰ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿਚੋਂ 19 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪੂਰਬੀ ਜਕਾਰਤਾ ਵਿੱਚੋਂ 9,248, ਦੱਖਣੀ ਜਕਾਰਤਾ ਵਿੱਚੋਂ 5,080 ਲੋਕਾਂ ਨੂੰ ਅਤੇ ਪੱਛਮੀ ਜਕਾਰਤਾ ਦੇ 3,535 ਲੋਕਾਂ ਨੂੰ ਆਰਜ਼ੀ ਰਾਹਤ ਕੇਂਦਰਾਂ ਵਿਚ ਤਬਦੀਲ ਕੀਤਾ ਗਿਆ ਹੈ।