ਪਾਕਿਸਤਾਨ ਨੂੰ ਦੋਸਤ ਡਰੈਗਨ ਨੇ ਦਿੱਤਾ ‘ਧੋਖਾ…’

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ)- ਪਾਕਿਸਤਾਨ ਦੇ ਆਇਰਨ ਬ੍ਰਦਰ ਚੀਨ ਨੇ ਇਮਰਾਨ ਖਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਬਰਦਸਤੀ ਭਾਰਤ ਦੀਆਂ ਬੋਗੀਆਂ 'ਤੇ ਕਬਜ਼ਾ ਕਰਕੇ ਬੈਠਾਚੀਨ ਪਾਕਿਸਤਾਨੀ ਰੇਲਵੇ ਨੂੰ ਪੈਸੇ ਨਹੀਂ ਦੇ ਰਿਹਾ, ਜਿਸ ਨਾਲ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸੁਪਨੇ ਨੂੰ ਖੋਰ ਲਗ ਸਕਦਾ ਹੈ।

ਪਾਕਿਸਤਾਨ ਰੇਲਵੇ ਨੂੰ ਪਿਛਲੇ 50 ਸਾਲਾਂ ਵਿੱਚ 1.2 ਖਰਬ ਰੁਪਏ ਦਾ ਨੁਕਸਾਨ ਹੋਇਆ ਹੈ। ਸੱਤਾ ਵਿਚ ਆਉਣ ਤੋਂ ਬਾਅਦ ਇਮਰਾਨ ਖ਼ਾਨ ਦੀ ਸਰਕਾਰ ਨੇ ਇਸ ਨੂੰ ਮੁੜ ਸੁਰਜੀਤ ਕਰਨ ਲਈ ਚੀਨ ਅਗੇ ਝੋਲੀ ਫਲਾਈ ਸੀ। ਪਰ ਹੁਣ ਚੀਨ ਖਸਤਾ ਹਾਲਤ ਪਾਕਿਸਤਾਨ ਰੇਲ ਚ ਪੈਸੇ ਲਾਉਣ ਤੋਂ ਭੱਜ ਰਿਹਾ ਹੈ। ਪਾਕਿਸਤਾਨੀ ਅਖਬਾਰ ਡਾਨ ਦੇ ਅਨੁਸਾਰ, ਇਮਰਾਨ ਖਾਨ ਨੂੰ ਉਮੀਦ ਸੀ ਕਿ ਚੀਨ ਦਾ 6.8 ਬਿਲੀਅਨ ਡਾਲਰ ਦਾ ਨਿਵੇਸ਼ ਪੇਸ਼ਾਵਰ ਤੋਂ ਕਰਾਚੀ ਤੱਕ ਮੇਨ ਲਾਈਨ -1 ਦਾ ਪੱਧਰ ਵਧਾਏਗਾ, ਜਿਸ ਨਾਲ ਰੇਲਵੇ ਨੂੰ ਮੁੜ ਜੀਵਨ ਮਿਲੇਗਾ। ਚੀਨ 'ਤੇ ਭਰੋਸਾ ਚਲ ਰਹੇ ਪਾਕਿਸਤਾਨ ਨੂੰ ਆਇਰਨ ਬ੍ਰਦਰ ਡਰੈਗਨ ਨੇ ਇਮਰਾਨ ਖਾਨ ਨੂੰ ਧੋਖਾ ਦਿੱਤਾ ਹੈ ਅਤੇ ਨਿਵੇਸ਼ ਨਹੀਂ ਕਰ ਰਿਹਾ ਹੈ। ਇਸ ਕਾਰਨ ਇਮਰਾਨ ਖਾਨ ਦਾ ਇਹ ਪ੍ਰਾਜੈਕਟ ਅਦਵਿਚਕਾਰ ਲਟਕ ਗਿਆ ਹੈ।

ਕੰਗਾਲੀ ਦੀ ਹਾਲਤ ਇਹ ਹੈ ਕਿ ਪਾਕਿਸਤਾਨ ਰੇਲਵੇ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿੱਚ ਅਸਮਰਥ ਹੈ ਅਤੇ ਨਿੱਜੀਕਰਨ ਲਈ ਮਜਬੂਰ ਹੈ। ਇੰਨਾ ਹੀ ਨਹੀਂ ਇਮਰਾਨ ਖਾਨ ਦਾ ਇਹ 'ਨਵਾਂ ਪਾਕਿਸਤਾਨ' ਹੁਣ ਭਾਰਤ ਦੇ ਕੋਚਾਂ ਤੋਂ ਆਪਣੀ ਰੇਲ ਗੱਡੀ ਚਲਾਉਣ ਵਿਚ ਰੁੱਝਿਆ ਹੋਇਆ ਹੈ। ਪਾਕਿਸਤਾਨ ਪਿਛਲੇ ਡੇਢ ਸਾਲ ਤੋਂ ਸਮਝੌਤਾ ਐਕਸਪ੍ਰੈਸ ਦੀਆਂ 21 ਬੋਗੀਆਂ ਦੀ ਵਰਤੋਂ ਕਰ ਰਿਹਾ ਹੈ ਅਤੇ ਭਾਰਤ ਦੇ ਕੇ ਵਾਰ ਵਾਪਸ ਮੰਗਣ ਦੇ ਬਾਵਜੂਦ ਇਨ੍ਹਾਂ ਬੋਗੀਆਂ ਨੂੰ ਵਾਪਸ ਨਹੀਂ ਕਰ ਰਿਹਾ ਹੈ।