ਕੈਨੇਡਾ ਬੈਠੇ ਗੈਂਗਸਟਰ ਨੇ ਪੰਜਾਬ ਪੁਲਿਸ ਨੂੰ ਦਿੱਤੀ ਚੇਤਾਵਨੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਗੈਂਗਸਟਰ ਅਰਸ਼ ਡੱਲਾ ਦੇ 2 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਸ ਨੇ ਫੇਸਬੁੱਕ ਤੇ ਇਕ ਪੋਸਟ ਪਾ ਕੇ ਲਿਖਿਆ ਕਿ ਮੈਨੂੰ ਜ਼ਬਰਨ ਅੱਤਵਾਦੀ ਬਣਾਇਆ ਜਾ ਰਿਹਾ ਹੈ, ਮੈ ਅੱਜ ਤੱਕ ਕੋਈ ਧਮਾਕਾ ਨਹੀਂ ਕਰਵਾਇਆ ਹੈ ਜੇ ਮੈਨੂੰ ਮਜ਼ਬੂਰ ਕੀਤਾ ਤਾਂ ਮੈਂ ਇਸ ਦਾ ਜਵਾਬ ਵੀ ਦੇਵਾਂਗਾ ਇਸ ਪੋਸਟ ਨੂੰ ਲੈ ਕੇ ਪੰਜਾਬ ਪੁਲਿਸ ਦੇ ਸਾਈਬਰ ਸੈਲ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਆਜ਼ਾਦੀ ਦਿਵਸ ਮੌਕੇ ਤੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚ ਦੀਪਕ ਤੇ ਸਨੀ ਦੇ ਤਾਰ ਗੈਂਗਸਟਰ ਅਰਸ਼ ਡੱਲਾ ਨਾਲ ਜੁੜੇ ਹਨ। DGP ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਦੀ ਆਜ਼ਾਦੀ ਦਿਵਸ ਤੇ ਧਮਾਕੇ ਦੀ ਤਿਆਰੀ ਕੀਤੀ ਜਾ ਰਹੀ ਸੀ। ਇਨ੍ਹਾਂ ਤੋਂ ਪਿਸਟਲ ਤੇ ਕਾਰਤੂਸ ਤੇ ਹੋਰ ਵੀ ਹਥਿਆਰ ਬਰਾਮਦ ਹੋਏ ਸੀ।

ਗੈਂਗਸਟਰ ਅਰਸ਼ ਨੇ ਲਿਖਿਆ ਕਿ ਮੇਰੇ ਭਰਾ ਦੀਪਕ ਤੇ ਸੰਨੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕੋਲ ਦੋ 9 mm ਪਿਸਤੌਲਾਂ ਤੇ 100 ਦੇ ਕਰੀਬ ਕਾਰਤੂਸ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਬਿਨਾ ਸੋਚੇ ਹੀ ਬੇਕਸੂਰਾਂ ਤੇ ਪਰਚਾ ਪਾਉਣ ਲੱਗੀ ਹੋਈ ਹੈ। ਇਹ ਕ ਬਿਨਾ ਕਿਸੇ ਵਜਾ ਤੋਂ ਮੇਰੇ ਤੇ ਮੇਰੇ ਭਰਾਵਾਂ ਤੇ ਪਰਚਾ ਪਾ ਰਹੇ ਹਨ। ਮੈ ਅੱਜ ਤੱਕ ਕੋਈ ਧਮਾਕਾ ਨਹੀ ਕੀਤਾ ਹੈ, ਇਨ੍ਹਾਂ ਨੇ ਸਿਰਫ 2 ਜਾਣਿਆ ਨੂੰ ਸਾਂਭ ਕੇ ਰੱਖਿਆ ਹੈ ਕਿਉਕਿ ਉਹ ਇਨ੍ਹਾਂ ਦੇ ਸਰਕਾਰੀ ਪਰੁਹਣੇ ਲੱਗਦੇ ਆ ਇਹ ਲੋਕ ਆਪ ਹੀ ਜਵਾਕਾਂ ਕੋਲੋਂ ਕੰਮ ਕਰਵਾ ਕੇ ਆਪ ਹੀ ਉਨ੍ਹਾਂ ਨੂੰ ਫਸਾ ਦਿੰਦੇ ਹਨ। ਸਾਡੀ ਜਮੀਰ ਜਾਗਦੀ ਆ ਸਾਨੂੰ ਮਰਨਾ ਮਨਜੂਰ ਆ ਸਾਡੇ ਤੋਂ ਇਹ ਕੰਮ ਨਹੀਂ ਹੋਣਾ ਹੈ।