Gurdaspur Police ਨੂੰ ਮਿਲਿਆ Jaggu Bhagwanpuria ਦਾ 6 ਦਿਨ ਦਾ ਰਿਮਾਂਡ

by jaskamal

ਨਿਊਜ਼ ਡੈਸਕ : Sidhu Moosewala Murder 'ਚ ਨਾਮਜ਼ਦ Gangster Jaggu Bhagwanpuria ਨੂੰ ਗੁਰਦਾਸਪੁਰ ਅਦਾਲਤ 'ਚ ਪੇਸ਼ ਕੀਤਾ ਗਿਆ। ਗੁਰਦਾਸਪੁਰ ਪੁਲਿਸ ਨੂੰ 6 ਦਿਨ ਦਾ ਰਿਮਾਂਡ ਮਿਲ ਗਿਆ ਹੈ। ਇਸੇ ਸਾਲ ਜਨਵਰੀ 'ਚ ਇਕ ਕੇਸ 'ਚ ਪੁਲਿਸ ਨੇ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਤੇ ਦੋ ਪਿਸਤੌਲਾਂ ਤੇ ਹੋਰ ਅਸਲਾ ਦੀ ਬਰਾਮਦ ਕੀਤੀ ਸੀ।

ਇਸ ਦੌਰਾਨ ਤਸਕਰਾਂ ਵਲੋਂ ਫਾਇਰਿੰਗ ਵੀ ਕੀਤੀ ਗਈ ਸੀ, ਜਿਸ 'ਚ ਇਕ BSF ਜਵਾਨ ਜ਼ਖਮੀ ਵੀ ਹੋਇਆ ਸੀ। ਇਸ ਮਾਮਲੇ 'ਚ ਅੱਜ ਜੱਗੂ ਭਗਵਾਨ ਪੁਰੀਆ ਨੂੰ ਗੁਰਦਾਸਪੁਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਕਲਾਨੌਰ ਪੁਲਿਸ ਨੂੰ ਪੁੱਛਗਿੱਛ ਲਈ 6 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।

ਜਾਣਕਾਰੀ ਦਿੰਦਿਆਂ DSP ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ BSF ਦੇ ਜਵਾਨ 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਸੀ, ਇਸ ਮਾਮਲੇ 'ਚ ਪੁਲਿਸ ਨੇ ਉਦੋਂ ਹੈਰੋਇਨ ਦੀ ਵੱਡੀ ਖੇਪ, ਜਿਸ 'ਚ ਕਰੀਬ 53 ਕਿਲੋ ਡਰੱਗਜ਼ ਸੀ ਤੇ ਦੋ ਪਿਸਤੌਲ ਤੇ ਹੋਰ ਅਸਲਾ ਬਰਾਮਦ ਕੀਤੇ ਸਨ। 

More News

NRI Post
..
NRI Post
..
NRI Post
..