ਕਈ ਰੋਗਾਂ ਲਈ ਲਾਹੇਵੰਦ ਕੱਚਾ ਪਪੀਤਾ

by mediateam

ਸਿਹਤ ਡੈਸਕ:  ਅਸੀਂ ਸਾਰੇ ਜਾਣਦੇ ਹਾਂ ਕਿ ਪਪੀਤਾ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ ਉਸ ਨੂੰ ਪਪੀਤਾ ਖਾਣ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚਾ ਪਪੀਤਾ ਵੀ ਸਿਹਤ ਲਈ ਲਾਹੇਵੰਦ ਹੈ। ਇਸ 'ਚ ਮੌਜੂਦ ਵਿਟਾਮਿਨਜ਼ ਕਈ ਬਿਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ। ਇਸ ਦਾ ਸੇਵਨ ਚਟਨੀ, ਸਬਜ਼ੀ, ਸਲਾਦ ਤੇ ਪਰੌਂਠੇ ਦੇ ਤੌਰ 'ਤੇ ਵੀ ਕੀਤਾ ਜਾ ਸਕਦਾ ਹੈ। ਆਓ, ਜਾਣਦੇ ਹਾਂ ਕੱਚੇ ਪਪੀਤੇ ਦੇ ਫ਼ਾਇਦਿਆਂ ਬਾਰੇ:

 

ਡਾਇਬਟੀਜ਼ ਦਾ ਇਲਾਜ

ਸ਼ੂਗਰ ਦੇ ਮਰੀਜ਼ਾਂ ਲਈ ਕੱਚਾ ਪਪੀਤਾ ਰਾਮਬਾਣ ਇਲਾਜ ਹੈ। ਇਸ ਦਾ ਸੇਵਨ ਖ਼ੂਨ 'ਚੋਂ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਤੇ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ। ਸ਼ੂਗਰ ਦੇ ਮਰੀਜ਼ ਕੱਚੇ ਪਪੀਤੇ ਨੂੰ ਆਪਣੀ ਖ਼ੁਰਾਕ 'ਚ ਜ਼ਰੂਰ ਸ਼ਾਮਿਲ ਕਰਨ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

ਕੈਂਸਰ ਤੋਂ ਬਚਾਅ

ਕੱਚੇ ਪਪੀਤੇ ਦਾ ਨਿਯਮਿਤ ਤੌਰ 'ਤੇ ਸੇਵਨ ਕਰਨ ਨਾਲ ਕੋਲਨ ਤੇ ਪ੍ਰੋਸਟੇਟ ਗਲੈਂਡ ਦੇ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਐਂਟੀ ਆਕਸੀਡੈਂਟ, ਫੀਟੋਨਿਊਐਂਟਰਸ ਤੇ ਫਲੋਵੋਨਾਇਡਜ਼ ਸਾਡੇ ਸਰੀਰ 'ਚ ਕੈਂਸਰ ਦੀ ਕੋਸ਼ਿਕਾਵਾਂ ਨੂੰ ਬਣਨ ਤੋਂ ਰੋਕਦੇ ਹਨ।

ਭਾਰ ਘੱਟ ਕਰਨ 'ਚ ਕਾਰਗਰ

ਅੱਜ ਹਰ ਤੀਸਰਾ ਸ਼ਖ਼ਸ ਭਾਰ ਘੱਟ ਕਰਨ ਦੀ ਕੋਸ਼ਿਸ਼ 'ਚ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਚਾ ਪਪੀਤਾ ਭਾਰ ਘੱਟ ਕਰਨ 'ਚ ਵੀ ਕਾਰਗਰ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਜਮ੍ਹਾਂ ਵਾਧੂ ਫੈਟ ਨਿਕਲ ਜਾਂਦਾ ਹੈ। ਇਸ ਲਈ ਕੱਚੇ ਪਪੀਤੇ ਨੂੰ ਕੱਦੂਕਸ ਕਰ ਕੇ ਦਹੀਂ 'ਚ ਮਿਲਾ ਕੇ ਖਾ ਸਕਦੇ ਹੋ। ਜੇ ਤੁਸੀਂ ਪਪੀਤੇ ਨੂੰ ਸਲਾਦ ਵਜੋਂ ਖਾਣਾ ਚਾਹੁੰਦੇ ਹੋ ਤਾਂ ਵੀ ਇਹ ਬਹੁਤ ਫ਼ਾਇਦੇਮੰਦ ਹੈ।

ਗਠੀਏ 'ਚ ਫ਼ਾਇਦੇਮੰਦ

ਕੱਚੇ ਪਪੀਤੇ ਦਾ ਸੇਵਨ ਜੋੜਾਂ ਦੇ ਦਰਦ ਨੂੰ ਦੂਰ ਕਰਨ 'ਚ ਵੀ ਬਹੁਤ ਫ਼ਾਇਦੇਮੰਦ ਹੈ। ਇਸ ਲਈ ਤੁਸੀਂ 2 ਲੀਟਰ ਪਾਣੀ ਉਬਾਲੋ। ਇਸ ਤੋਂ ਬਾਅਦ ਪਪੀਤੇ ਨੂੰ ਧੋ ਕੇ, ਇਸ ਦੇ ਬੀਜ ਕੱਢ ਕੇ ਪਾਣੀ 'ਚ 5 ਮਿੰਟ ਤਕ ਉਬਾਲੋ। ਹੁਣ ਦੋ ਚਮਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਤੇ ਥੋੜ੍ਹੀ ਦੇਰ ਤਕ ਉਬਲਣ ਦਿਓ। ਇਸ ਉਪਰੰਤ ਇਸ ਨੂੰ ਛਾਣ ਕੇ ਬੋਤਲ 'ਚ ਪਾ ਲਓ। ਦਿਨ 'ਚ 2-3 ਵਾਰ ਇਸ ਪਾਣੀ ਨੂੰ ਪੀਵੋ।

ਜਿਗਰ ਰਹੇਗਾ ਸਿਹਤਮੰਦ

ਕੱਚੇ ਪਪੀਤੇ ਦਾ ਸੇਵਨ ਸਾਡੇ ਲਿਵਰ ਜਾਂ ਜਿਗਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਹ ਲਿਵਰ ਨੂੰ ਮਜ਼ਬੂਤੀ ਦਿੰਦਾ ਹੈ। ਜਦੋਂ ਕਿਤੇ ਲਿਵਰ 'ਚ ਕੁਝ ਸ਼ਿਕਾਇਤ ਹੋਵੇ ਤਾਂ ਕੱਚੇ ਪਪੀਤੇ ਨੂੰ ਆਪਣੀ ਖ਼ੁਰਾਕ 'ਚ ਸ਼ਾਮਿਲ ਕਰੋ। ਇਸ ਨਾਲ ਫ਼ਾਇਦਾ ਮਿਲੇਗਾ।

ਬ੍ਰੈਸਟ ਫੀਡਿੰਗ 'ਚ ਫ਼ਾਇਦੇਮੰਦ

ਜਿਹੜੀਆਂ ਮਹਿਲਾਵਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਨੂੰ ਜ਼ਿਆਦਾ ਨਿਊਟ੍ਰੀਐਂਟਸ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਕੱਚੇ ਪਪੀਤੇ ਦਾ ਸੇਵਨ ਬਹੁਤ ਵਧੀਆ ਰਹਿੰਦਾ ਹੈ, ਕਿਉਂਕਿ ਇਹ ਸਰੀਰ 'ਚ ਸਾਰੇ ਐਂਜਾਈਮ ਦੀ ਕਮੀ ਨੂੰ ਪੂਰਾ ਕਰ ਕੇ ਦੁੱਧ ਵਧਾਉਣ 'ਚ ਮਦਦ ਕਰਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।