ਲੁਧਿਆਣਾ , 01 ਜੂਨ ( NRI MEDIA )
ਪੰਜਾਬ ਵਿੱਚ ਪਿਛਲੇ 2 - 3 ਤੋਂ ਗਰਮੀ ਨੇ ਲੋਕਾਂ ਦੀ ਜਿੰਦਗੀ ਨੂੰ ਅਸਤ ਵਿਅਸਤ ਕਰ ਦਿੱਤਾ ਹੈ , ਭਰੀ ਗਰਮੀ ਕਾਰਣ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ , ਸ਼ੁੱਕਰਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਜਿਥੇ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ , ਇਸਦੇ ਦੌਰਾਨ ਪੰਜਾਬ ਦੀਆਂ ਸੜਕਾਂ ਖਾਲੀ ਨਜ਼ਰ ਆਈਆਂ , ਲੂ ਦੇ ਕਾਰਣ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸਦੇ ਨਾਲ ਹੀ ਮੌਸਮ ਵਿਭਾਗ ਨੇ ਇਸਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ , ਉੱਤਰੀ ਭਾਰਤ ਵਿੱਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ ਤਾ ਜੋ ਉਹ ਇਸ ਗਰਮੀ ਤੋਂ ਬਚ ਸਕਣ |
ਦਰਅਸਲ ਪਿਛਲੇ ਸਾਲ 29 ਮਈ ਨੂੰ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੀ , 30 ਮਈ ਅਤੇ 31 ਮਈ ਨੂੰ, ਇਹ ਤੇਜ਼ ਹਵਾਵਾਂ ਦੇ ਵਿਚਕਾਰ ਪਿਛਲੇ ਸਾਲ 41 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ , ਇਹ ਪਹਿਲੀ ਵਾਰ ਹੈ ਜਦੋਂ ਪਾਰਾ 31 ਮਈ ਨੂੰ 46 ਡਿਗਰੀ 'ਤੇ ਪਹੁੰਚ ਗਿਆ ਹੈ , ਦੂਜੇ ਪਾਸੇ ਮੌਸਮ ਵਿਗਿਆਨ ਵਿਭਾਗ ਅਨੁਸਾਰ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਪੂਰਾ ਹਫਤਾ ਲੂ ਚਲਣ ਨਾਲ ਲੋਕਾਂ ਦੀਆਂ ਮੁਸ਼ਕਲ ਵਧਣਗੀਆਂ |
ਮੌਸਮ ਵਿਭਾਗ ਅਨੁਸਾਰ 3 ਜੂਨ ਤਕ ਤਾਪਮਾਨ 44-45 ਡਿਗਰੀ ਸੈਲਸੀਅਸ ਰਹੇਗਾ ਇਸ ਸਮੇਂ ਦੌਰਾਨ ਗਰਮੀ ਦੀ ਲਹਿਰ ਜਾਰੀ ਰਹੇਗੀ , ਇਸ ਤੋਂ ਬਾਅਦ 4 ਜੂਨ ਦੀ ਰਾਤ ਨੂੰ ਬੱਦਲਾਂ ਦੀ ਲਹਿਰ ਵਿਚਕਾਰ ਰਾਹਤ ਦੀ ਸੰਭਾਵਨਾ ਹੈ , ਪੰਜਾਬ ਦੇ ਜਿਲਿਆ ਦੇ ਨਾਲ-ਨਾਲ ਚੰਡੀਗੜ੍ਹ' ਚ ਵੀ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ , ਮੌਸਮ ਵਿਗਿਆਨ ਵਿਭਾਗ ਅਨੁਮਾਨ ਲਗਾਉਂਦਾ ਹੈ ਕਿ ਪਾਰਾ ਇਸ ਵਾਰ ਦੇ ਸਾਰੇ ਰਿਕਾਰਡਾਂ ਨੂੰ ਤੋੜ ਸਕਦਾ ਹੈ , ਮੌਸਮ ਵਿਗਿਆਨ ਵਿਭਾਗ ਦਾ ਮੰਨਣਾ ਹੈ ਕਿ ਅਗਲੇ ਇਕ ਹਫ਼ਤੇ ਲਈ ਗਰਮੀ ਤੋਂ ਰਾਹਤ ਮਿਲਣ ਦੀ ਆਸ ਨਹੀਂ ਕੀਤੀ ਜਾ ਸਕਦੀ |



