ਭਾਰੀ ਤੂਫ਼ਾਨ ਅਤੇ ਮੀਂਹ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਬੁਰਾ ਹਾਲ – ਫਸਲਾਂ ਦਾ ਹੋਇਆ ਭਾਰੀ ਨੁਕਸਾਨ

by

ਚੰਡੀਗੜ੍ਹ , 16 ਅਪ੍ਰੈਲ ( NRI MEDIA )

ਪੰਜਾਬ ਵਿੱਚ ਰਾਤ ਦੇ ਸਮੇਂ ਤੋਂ ਚੱਲੀ ਭਿਆਨਕ ਹਨੇਰੀ ਅਤੇ ਤੂਫ਼ਾਨ ਨੇ ਪੂਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਬੁਰਾ ਹਾਲ ਕਰ ਦਿੱਤਾ ਹੈ , ਸੋਮਵਾਰ ਦੀ ਰਾਤ ਨੂੰ ਤੇਜ਼ ਤੂਫਾਨ ਤੋਂ ਬਾਅਦ ਸਵੇਰੇ ਹਲਕਾ ਮੀਂਹ ਪਿਆ , ਤੇਜ਼ ਤੂਫਾਨ ਕਰਨ ਪੂਰੇ ਪੰਜਾਬ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ , ਇਸਦੇ ਨਾਲ ਹੀ ਕਈ ਜਗ੍ਹਾ ਦਰਖ਼ਤ ਡਿੱਗੇ ਹਨ , ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਵੀ ਠੱਪ ਹੋ ਚੁੱਕੀ ਹੈ , ਮੌਸਮ ਵਿਗਿਆਨ ਵਿਭਾਗ ਨੇ ਇਕ ਵਾਰ ਫਿਰ ਇਨ੍ਹਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਤੂਫ਼ਾਨ ਅਤੇ ਮੀਂਹ ਪੈਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ |


ਪੂਰੇ ਸੂਬੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ, ਤੇਜ਼ ਹਨੇਰੀ ਅਤੇ ਬਾਰਸ਼ ਕਾਰਨ ਆਮ ਲੋਕ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ , ਜਲੰਧਰ, ਲੁਧਿਆਣਾ ਸਮੇਤ ਬਹੁਤ ਸਾਰੇ ਸ਼ਹਿਰਾਂ ਵਿਚ ਬਿਜਲੀ ਜਾਣ ਕਾਰਣ ਬਲੈਕਆਊਟ  ਵਰਗੀ ਸਥਿਤੀ ਪੈਦਾ ਹੋ ਗਈ , ਇਸ ਦੌਰਾਨ ਸੜਕ , ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਤ ਹੋਈ ਹੈ , ਫਿਰੋਜ਼ਪੁਰ -ਫਰੀਦਕੋਟ ਸੜਕ ਅਤੇ ਰੇਲਮਾਰਗ ਉੱਤੇ ਡਿੱਗਣ ਵਾਲੇ ਸੈਂਕੜੇ ਰੁੱਖਾਂ ਕਾਰਨ ਆਵਾਜਾਈ ਕਈ ਘੰਟੇ ਤੱਕ ਪ੍ਰਭਾਵਿਤ ਹੋਈ ਹੈ , ਤੂਫਾਨ ਕਾਰਨ ਬਹੁਤ ਸਾਰੀਆਂ ਰੇਲਗੱਡੀਆਂ ਪ੍ਰਭਾਵਤ ਹੋਈਆਂ ਹਨ |


ਮੌਸਮ ਵਿਭਾਗ ਨੇ ਕਿਹਾ ਹੈ ਕਿ ਇਕ ਤਾਜ਼ਾ ਪੱਛਮੀ ਗੜਬੜ ਦੇ ਕਾਰਣ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਇਕ ਵਾਰ ਫਿਰ ਤੋਂ ਵਾਪਸੀ ਕਰੇਗਾ , ਇਸਦੇ ਨਾਲ ਹੀ ਰਾਜਸਥਾਨ ਦੇ ਪੱਛਮੀ ਹਿੱਸਿਆਂ ਵਿਚ ਇਕ ਚੱਕਰਵਾਤੀ ਸਰਕੂਲੇਸ਼ਨ ਦੀ ਵੀ ਸੰਭਾਵਨਾ ਹੈ , ਇਸਦੇ ਇਲਾਵਾ, ਇਸ ਪੱਛਮੀ ਗੜਬੜ ਕਾਰਣ ਉੱਤਰ ਪ੍ਰਦੇਸ਼ ਤੱਕ ਦਾ ਮੌਸਮ ਬਦਲ ਸਕਦਾ ਹੈ |

ਅੱਜ ਸ਼ਾਮ ਤੱਕ ਪੰਜਾਬ ਅਤੇ ਹਰਿਆਣਾ ਦੇ ਵੱਖਰੇ ਵੱਖਰੇ ਧੂੜ ਤੂਫਾਨ ਦੇ ਇਕ ਵਾਰ ਫਿਰ ਸ਼ੁਰੂ ਹੋਣ ਦੀ ਸੰਭਾਵਨਾ ਹੈ. , ਇਹਨਾਂ ਸਰਗਰਮੀਆਂ ਵਿਚ ਲਗਾਤਾਰ ਵਾਧਾ ਇਨ੍ਹਾਂ ਖੇਤਰਾਂ ਵਿਚ ਦੇਖਿਆ ਜਾਵੇਗਾ , ਲੋਕਾਂ ਨੂੰ ਤੂਫ਼ਾਨ ਦੇ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ |


More News

NRI Post
..
NRI Post
..
NRI Post
..