ਹਾਕੀ ਉਲੰਪੀਅਨ ਹਰਪ੍ਰੀਤ ਸਿੰਘ ਮਡੇਰ ਨੇ ਐਸ.ਪੀ. ਇਨਵੈਸਟੀਕੇਸ਼ਨ ਦਾ ਅਹੁਦਾ ਸੰਭਾਲਿਆ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਨਜਦੀਕੀ ਪਿੰਡ ਮਡੇਰ ਦੋਨਾ ਦੇ ਦੋ ਵਾਰ ਦੇ ਹਾਕੀ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਜਿਲ੍ਹਾ ਕਪੂਰਥਲਾ ਦੇ ਐਸ.ਪੀ. ਇਨਵੈਸਟੀਕੇਸ਼ਨ ਵਜੋਂ ਅਹੁਦਾ ਸੰਭਾਲ ਲਿਆ ਹੈ। ਸ: ਮੰਡੇਰ ਨੇ 1992 ਦੀਆਂ ਬਾਰਸੀਲੋਨਾ ਉਲੰਪਿਕ ਅਤੇ 1996 ਦੀ ਹਾਕੀ ਅਟਲੈਟਾ (ਯੂ.ਐਸ.ਏ.) ਉਲੰਪਿਕ ਵਿੱਚ ਸਰਵਉਤਮ ਪ੍ਰਦਸ਼ਨ ਕੀਤਾ ਸੀ। ਉਹਨਾਂ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਕੇ ਕਈ ਜਿੱਤਾਂ ਦਰਜ਼ ਕਰਵਾਈਆਂ। ਹਾਕੀ ਦੇ ਨਾਲ ਉਹਨਾਂ ਪੁਲਿਸ ਦੇ ਕਈ ਅਹਿਮ ਅਹੁਦਿਆਂ ਤੇ ਜਿਕਰਯੋਗ ਸੇਵਾਵਾਂ ਨਿਭਾ ਚੁੱਕੇ ਹਨ ਉਹਨਾਂ ਕਈ ਖਤਕਨਾਕ ਅਪਰਾਧੀ ਕਾਬੂ ਕੀਤੇ ਅਤੇ ਕਈ ਮਹੱਤਵਪੂਰਨ ਕੇਸ ਸੁਲਝਾਏ। ਉਹਨਾਂ ਦੇ ਪਿਤਾ ਪ੍ਰਿੰਸੀਪਲ ਭਜਨ ਸਿੰਘ ਮਡੇਰ ਨੇ ਜਲੰਧਰ ਸ਼ਹਿਰ ਅਤੇ ਜਲੰਧਰ ਕੈਂਟ ਵਿੱਚ ਸੇਵਾਵਾਂ ਨਿਭਾਉਦੇ ਹੋਏ ਹਾਕੀ ਦੇ ਕਈ ਸਿਤਾਰੇ ਪੈਦਾ ਕੀਤੇ। ਉਹਨਾਂ ਦੇ ਤਾਇਆ ਗੁਰਦਿਆਲ ਸਿੰਘ ਮੰਡੇਰ ਸਾਬਕਾ ਆਈ. ਪੀ. ਐਸ. ਅਧਕਾਰੀ ਹਨ ਜੋ ਕਿ ਭਾਰਤ ਸਰਕਾਰ ਦੇ ਕਈ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਪ੍ਰਰਾਇਮ ਮਨਿਸਟਰ ਹਾਊਸ ਤੋਂ ਬਤੌਰ ਸਲਾਹਕਾਰ ਸੇਵਾ ਮੁਕਤ ਹੋਏ ਹਨ। 

ਉਹਨਾਂ ਦੇ ਵੱਡੇ ਭਰਾ ਲਹਿੰਬਰ ਸਿੰਘ ਮਡੇਰ ਅੰਤਰ ਰਾਸਟਰੀ ਦੌੜਾਕ ਹਨ ਜਿਨ੍ਹਾਂ ਨੇ ਏਸ਼ੀਅਨ ਖੇਡਾਂ ਤੋਂ ਗੋਲਡਮੈਡਲ ਜਿਤਿਆ ਤੇ ਬੀ. ਐਸ. ਐਫ਼ ਵਿੱਚੋਂ ਬਤੌਰ ਕਮਾਡੈਂਟ ਸੇਵਾ ਮੁਕਤ ਹੋਏ। ਉਹਨਾਂ ਦੀ ਭਾਣਜੀ ਮਨਦੀਪ ਕੌਰ ਸੰਘਾ ਆਈ. ਆਰ. ਐਸ. ਅਧਕਾਰੀ ਹਨ ਤੇ ਹੁਣ ਦਿਲੀ ਵਿੱਚ ਜ਼ਾਇਟ ਕਮਿਸ਼ਨਰ ਫਾਈਨਾਂਸ ਮਨਿਸਟਰੀ ਵਿੱਚ ਤਾਈਨਾਤ ਹਨ। ਮੰਡੇਰ ਪਰਿਵਾਰ ਨੇ ਪਿਛਲੇ ਪੰਜ ਦਹਾਕਿਆਂ 'ਚ ਅਨੇਕਾਂ ਸਫ਼ਲਤਾਵਾਂ ਹਾਸਿਲ ਕਰਕੇ ਕਪੂਰਥਲਾ ਜਿਲ੍ਹੇ ਦੇ ਨਿੱਕੇ ਜਹੇ ਪਿੰਡ ਮਡੇਰ ਦੋਨਾ ਦਾ ਨਾਮ ਸੰਸਾਰ ਦੇ ਨਕਸ਼ੇ ਤੇ ਲਿਆ ਦਿੱਤਾ ਹੈ। ਸ: ਮੰਡੇਰ ਨੇ ਡਿਪਟੀ ਸੁਪਰਾਡੈਂਟ ਆਫ਼ ਪੁਲਿਸ ਵਜੋਂ ਲੁਧਿਆਣਾ ਸਿਟੀ, ਸੁਲਤਾਨਪੁਰ, ਭੁਲੱਥ, ਦਸੂਹਾ, ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਐਸ. ਪੀ. ਵਜੋਂ ਲੰਬਾ ਸਮਾ ਜਲੰਧਰ ਸਿਟੀ 2, ਹੁਸ਼ਿਆਰਪੁਰ ਵਿਖੇ ਸੇਵਾਵਾਂ ਨਿਭਾਈਆਂ ਹਨ।