ਹਾਲੀਵੁਡ ਦੇ ਸੁਪਰਮੈਨ ਕ੍ਰਿਸਟੋਫਰ ਡੈਨਿਸ ਦੀ ਮੌਤ , ਕਈ ਸਾਲਾਂ ਤੋਂ ਸੀ ਬੇਘਰ

by mediateam

ਮੀਡੀਆ ਡੈਸਕ ( NRI MEDIA )

ਹਾਲੀਵੁੱਡ ਤੋਂ ਇਕ ਬੇਹੱਦ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ , ਹਾਲੀਵੁੱਡ ਦੇ ਸੁਪਰਮੈਨ ਕ੍ਰਿਸਟੋਫਰ ਡੈਨਿਸ ਦਾ ਦਿਹਾਂਤ ਹੋ ਗਿਆ ਹੈ , ਉਹ 52 ਸਾਲਾਂ ਦੇ ਸਨ , ਡੈਨਿਸ ਨੂੰ ਸਾਨ ਫਰਨਾਂਡੋ ਵੈਲੀ ਵਿਚ ਮ੍ਰਿਤਕ ਪਾਇਆ ਗਿਆ , ਜਾਣਕਾਰੀ ਅਨੁਸਾਰ ਉਨ੍ਹਾਂ ਦੀ ਲਾਸ਼ ਇਕ ਡੱਬੇ ਵਿਚ ਪਈ ਮਿਲੀ ਜਿਸਦੀ ਵਰਤੋਂ ਕਪੜੇ ਦੇ ਦਾਨ ਲਈ ਕੀਤੀ ਜਾਂਦੀ ਸੀ , ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕ੍ਰਿਸਟੋਫਰ ਪਿਛਲੇ ਕੁਝ ਸਮੇਂ ਤੋਂ ਬੇਘਰ ਸੀ |


ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਉਸਦੀ ਮੌਤ ਹੋਈ, ਸ਼ਾਇਦ ਉਹ ਆਪਣੇ ਲਈ ਕੱਪੜੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਲਕੀ ਪੁਲਿਸ ਨੇ ਕਤਲ ਦੀ ਘਟਨਾ ਤੋਂ ਸਾਫ ਇਨਕਾਰ ਕੀਤਾ ਹੈ , ਕ੍ਰਿਸਟੋਫਰ ਡੈਨਿਸ ਦੀ ਮੌਤ ਤੋਂ ਬਾਅਦ ਹਾਲੀਵੁਡ ਵਿੱਚ ਸੋਗ ਦੀ ਲਹਿਰ ਹੈ , ਉਹ ਹਾਲੀਵੁੱਡ ਬੁਲੇਵਰਡ ਫਿਲਮ ਦੇ ਪ੍ਰਸ਼ੰਸਕਾਂ ਨੂੰ ਪ੍ਰਭਾਵਤ ਕਰਨ ਲਈ ਸੁਪਰਮੈਨ ਵਜੋਂ ਜਾਣਿਆ ਜਾਂਦਾ ਹੈ , ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਹਨ।

ਡੈਨਿਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ ਚੜਾਅ ਵੇਖੇ , ਡੈਨਿਸ ਜਿਨ੍ਹਾਂ ਨੂੰ ਕਦੇ ਸਟਾਰ ਮੰਨਿਆ ਜਾਂਦਾ ਸੀ, ਇਨ੍ਹੀਂ ਦਿਨੀਂ ਪਾਈ ਪਾਈ ਲਾਈ ਮੁਹਤਾਜ ਬਣੇ ਹੋਏ ਸਨ , ਉਨ੍ਹਾਂ ਕੋਲ ਰਹਿਣ ਲਈ ਆਪਣਾ ਘਰ ਵੀ ਨਹੀਂ ਸੀ , ਦੱਸਿਆ ਜਾਂਦਾ ਹੈ ਕਿ ਉਹ ਕਈ ਵਾਰ ਬਗੈਰ ਖਾਧੇ ਵੀ ਸੋ ਜਾਂਦੇ ਸਨ , ਉਨ੍ਹਾਂ ਦੀ ਕਹਾਣੀ ਬੇਹੱਦ ਦਰਦਨਾਕ ਸੀ |