ਪਾਕਿਸਤਾਨ, ਫਿਲੀਪੀਂਸ ਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਤੇ ਹਾਂਗਕਾਂਗ ਨੇ ਲਗਾਈ ਪਾਬੰਦੀ

by vikramsehajpal

ਹਾਂਗਕਾਂਗ (ਦੇਵ ਇੰਦਰਜੀਤ)- ਹਾਂਗਕਾਂਗ 'ਚ ਭਾਰਤ ਤੋਂ ਜਾਣ ਵਾਲੀਆਂ ਸਾਰੀਆਂ ਉਡਾਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮਹਾਮਾਰੀ ਕੋਵਿਡ-19 ਦੇ ਕਹਿਰ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਨਵੀਂ ਦਿੱਲੀ ਤੋਂ ਹਾਂਗਕਾਂਗ ਜਾਣ ਵਾਲੀਆਂ ਉਡਾਨਾਂ 'ਚ ਸਵਾਰ 49 ਯਾਤਰੀਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਯਾਤਰੀ 4 ਅਪ੍ਰੈਲ ਨੂੰ ਭਾਰਤੀ ਅਪਰੇਟਰ ਵਿਸਤਾਰਾ ਦੀ ਉਡਾਨ ਰਾਹੀਂ ਹਾਂਗਕਾਂਗ ਗਏ ਸੀ।

ਜ਼ਿਕਰਯੋਗ ਹੈ ਕਿ ਹਾਂਗਕਾਂਗ ਨੇ ਇਸ ਸਾਲ ਮਹਾਮਾਰੀ ਦੀ ਚੌਥੀ ਲਹਿਰ ਨੂੰ ਕਾਬੂ 'ਚ ਲਿਆ ਸੀ। ਉਦੋਂ ਤੋਂ ਇਥੇ ਹਰ ਦਿਨ ਆਉਣ ਵਾਲੇ ਸੰਕ੍ਰਮਣ ਨਾਲ ਕਾਫੀ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਭਾਰਤ ਨੇ ਇਸ ਉਡਾਨ 'ਚ ਆਉਣ ਵਾਲੇ ਯਾਤਰੀਆਂ ਦੇ ਸੰਕ੍ਰਮਿਤ ਹੋਣ ਨਾਲ ਚਿੰਤਾ ਵਧ ਗਈ ਹੈ। ਸੋਮਵਾਰ ਤੋਂ ਇੱਥੇ ਪਾਕਿਸਤਾਨ, ਫਿਲੀਪੀਂਸ ਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਦੋ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੇਸ਼ਾਂ 'ਚ ਜ਼ਿਆਦਾ ਖਤਰੇ ਵਾਲਾ ਕੋਰੋਨਾ ਵਾਇਰਸ ਦਾ ਮਿਊਟੈਂਟ ਸਟ੍ਰੇਨ ਐੱਨ50ਵਾਏ ਦਾ ਸੰਕ੍ਰਮਣ ਫੈਲਾ ਹੋਇਆ ਹੈ।

More News

NRI Post
..
NRI Post
..
NRI Post
..