ਜੇਕਰ ਹੁਣ ਕੈਪਟਨ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰੀ ਤਾਂ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦਾ ਵੱਡੇ ਪੱਧਰ ਤੇ ਕਰੇਗੀ ਘਿਰਾਓ

by vikramsehajpal

ਮਾਨਸਾ (ਆਨ ਆਰ ਆਈ ਮੀਡਿਆ) : ਦਲਿਤ ਬੱਚਿਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਘੁਟਾਲੇ ਖ਼ਿਲਾਫ਼ ਪਿਛਲੇ ਪੰਜ ਦਿਨਾਂ ਤੋਂ ਧਰਨੇ ਉੱਤੇ ਬੈਠੇ ਆਮ ਆਦਮੀ ਪਾਰਟੀ ਦੇ ਮਿਹਨਤੀ ਯੋਧਿਆਂ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਆਮ ਆਦਮੀ ਪਾਰਟੀ ਮਾਨਸਾ ਦੇ ਜਿਲਾ ਪ੍ਰਧਾਨ ਚਰਨਜੀਤ ਅੱਕਾਂਵਾਲੀ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਆਮ ਆਦਮੀ ਪਾਰਟੀ ਦੇ ਯੋਧਿਆਂ ਦੀ ਜਿੱਤ ਦੱਸਿਆ ਹੈ। ਗੁਰਮੇਲ ਸਿੰਘ ਰਾਜੂ ਜਿਲਾ ਪ੍ਰਧਾਨ ਐਸ ਸੀ ਵਿੰਗ ਤੇ ਸ਼ਿੰਦਾ ਭੀਖੀ ਜਰਨਲ ਸੱਕਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮਿਹਨਤ ਆਖ਼ਰ ਰੰਗ ਲਿਆਈ ਹੈ ਜਦੋਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ ਚਾਲੀ ਪ੍ਰਤੀਸ਼ਤ ਪੈਸੇ ਰਿਲੀਵ ਕਰਨ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਨੂੰ ਘੇਰਿਆ ਹੋਇਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਘੇਰਾਓ ਤੋਂ ਲੈ ਕੇ ਪੂਰੇ ਪ੍ਰਦੇਸ਼ ਭਰ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ।
ਗਰਮੇਲ ਰਾਜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਵਿਰੋਧੀ ਧਿਰ ਦੀ ਭੂਮਿਕਾ ਬਿਹਤਰ ਤਰੀਕੇ ਨਾਲ ਨਿਭਾਉਂਦੇ ਹੋਏ ਸਰਕਾਰ ਨੂੰ ਹਰ ਮਸਲੇ ਉੱਤੇ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਰਿਲੀਜ਼ ਹੋਣ ਨਾਲ ਪੰਜਾਬ ਦੇ ਦਲਿਤ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਹੋਏਗਾ।। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਕੈਬਨਿਟ ਨੇ ਵਜ਼ੀਫੇ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੈਸੇ ਨੂੰ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾ ਸਕੇ ਤਾਂ ਜੋ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇ।
ਆਪ ਨੇਤਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਹੁਣ ਆਪਣੇ ਵਾਅਦੇ ਤੋਂ ਮੁੱਕਰ ਦੀ ਹੈ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਸਰਕਾਰ ਦਾ ਘਿਰਾਓ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਇਸ ਮਸਲੇ ਇਥੇ ਐਲਾਨ ਹੀ ਕੀਤਾ ਹੈ ਇਸ ਲਈ ਆਮ ਆਦਮੀ ਪਾਰਟੀ ਜਦ ਤਕ ਦਲਿਤ ਬੱਚਿਆਂ ਨੂੰ ਰੋਲ ਨੰਬਰ ਨਹੀਂ ਮਿਲ ਜਾਂਦੇ ਸਰਕਾਰ ਤੇ ਦਬਾਅ ਬਣਾਈ ਰੱਖੇਗੀ। ਤੇ ਧਰਮਸੋਤ ਨੂੰ ਬਰਖਾਸਤ ਕਰਵਾਕੇ ਰਹੇਗੀ ਤੇ ਘੁਟਾਲੇ ਦੀ ਰਕਮ ਦੀ ਰਿਕਵਰੀ ਲਈ ਪੰਦਰਾ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਨਹੀਂ ਸੰਘਰਸ਼ ਫਿਰ ਸੁਰੁ ਕੀਤਾ ਜਾਵੇਗਾ
ਅੱਜ ਧਰਨੇ ਤੇ ਭੁੱਖ ਹੜਤਾਲ ਤੇ ਜਿਲਾ ਪ੍ਰਧਾਨ ਇਸਤਰੀ ਵਿੰਗ ਤੇ ਪੰਜਾਬ ਦੀ ਜਰਨਲ ਸੱਕਤਰ ਪਰਮਿੰਦਰ ਕੌਰ ਸਮਾਘ ਤੇ ਜਿਲਾ ਜਰਨਲ ਸੱਕਤਰ ਪਰਮਜੀਤ ਕੌਰ ਦੀ ਅਗਵਾਈ ਹੇਠ ਔਰਤਾਂ ਨੇ ਭੁੱਖ ਹੜਤਾਲ ਰੱਖੀ ਜਿਸ ਵਿੱਚ ਰਾਣੀ ਕੌਰ ਐਮ ਸੀ, ਆਰਤੀ ਗਰਗ ਬੁਢਲਾਡਾ, ਰੈਨੂੰ ਚਾਵਲਾ, ਸੀਲਾ ਰਾਣੀ ,ਸਰਨਜੀਤ ਕੌਰ ,ਇੰਦਰਜੀਤ ਕੌਰ,ਮਨੋਹਰ ਸੰਧੂ,ਗੁਰਨਾਮ ਕੌਰ ਸ਼ਾਮਿਲ ਸੀ ਗਰਮੇਲ ਰਾਜੂ ਤੇ ਸ਼ਿੰਦਾ ਭੀਖੀ ਨੇ ਜੂਸ ਪਿਲਾਕੇ ਤੇ ਜਿੱਤ ਦੀ ਖੁਸ਼ੀ ਚ ਲੱਡੂ ਵੰਡਕੇ ਭੁੱਖ ਹੜਤਾਲ ਤੇ ਬੈਠੀਆਂ ਔਰਤਾਂ ਦੀ ਭੁੱਖ ਹੜਤਾਲ ਸਮਾਪਤ ਕਰਵਾਈ ..

ਹੜਤਾਲ ਸਮਾਪਤ ਕਰਮ ਸਮੇਂ ਗੁਰਪ੍ਰੀਤ ਭੁੱਚਰ, ਡਾਕਟਰ ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਨਾਂਵਾਲੀ, ਜਸਪਾਲ ਸਿੰਘ ਦਾਤੇਵਾਸ, ਸੁਖਵਿੰਦਰ ਸਿੰਘ ਭੋਲਾ ਮਾਨ, ਹਰਜੀਤ ਦੰਦੀਵਾਲ ,ਹਰਦੇਵ ਉੱਲਕ, ਸਿੰਗਾਰਾ ਖਾਨ ਜਵਾਹਰਕੇ, ਸਰਬਜੀਤ ਜਵਾਹਰਕੇ,ਦਵਿੰਦਰ ਐਮ. ਸੀ.,ਕ੍ਰਿਸ਼ਨ ਐਮ. ਸੀ.,ਰਣਦੀਪ ਸਰਮਾਂ ਐਡਵੋਕੇਟ, ਐਡਵੋਕੇਟ ਕਮਲ ਗੋਇਲ,ਐਡਵੋਕੇਟ ਅਮਨ ਸ਼ਿਗਲਾ,ਅਭਿਨੰਦਨ ਹੈਰੀ ਐਡਵੋਕੇਟ ਜਗਸੀਰ ਹੀਰੇਵਾਲਾ, ਗੁਰਪ੍ਰੀਤ ਕੋਟੜਾ,ਹਰਦੇਵ ਕੋਰਵਾਲਾ,ਕਿਰਤਪਾਲ ਕੀਰਤੀ, ਵਰਿੰਦਰ ਸੋਨੀ,ਅਵਿਨਾਸ਼ ਸਰਮਾਂ, ਬੁੱਧ ਰਾਮ, ਬੀਰਬਲ ਸਿੰਘ, ਦਰਸਨ ਸਿੰਘ ਕੁਲੈਹਰੀ, ਮੱਖਣ ਮਾਖਾ ਰਾਜੇਸ਼ ਪਿੰਕਾਂ ,ਰਮੇਸ਼ ਖਿਆਲਾ, ਸਿਕੰਦਰ ਭੀਖੀ, ਚਰਨਜੀਤ ਸਿੰਘ, ਕੁਲਦੀਪ ਸਿੰਘ, ਕਾਕਾ ਸਿੰਘ, ਮਨੈਜਰ ਈਸਵਰ ਸਿੰਘ, ਨੈਬ ਅੱਕਾਂਵਾਲੀ, ਸੰਦੀਪ ਕਾਲਾ ਬਨਾਂਵਾਲੀ ਹਾਜ਼ਿਰ ਸਨ