ਲੱਗਣ ਜਾ ਰਿਹੈ ਲੌਕਡਾਊਨ! ਓਪੀ ਸੋਨੀ ਦਾ ਐਲਾਨ, ਜੇ ਵਧਦੇ ਰਹੇ ਮਾਮਲੇ ਤਾਂ ਸਭ ਕੁਝ ਹੋਵੇਗਾ ਬੈਨ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ’ਚ ਕੋਰੋਨਾ ਲਾਗ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਜਿਥੇ ਪੰਜਾਬ ’ਚ ਕੁਝ ਹੀ ਸਮੇਂ ਬਾਅਦ ਚੋਣਾਂ ਹੋਣੀਆਂ ਹਨ, ਉੱਥੇ ਹੀ ਕੋਰੋਨਾ ਵੀ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਸ ਦੇ ਮੱਦੇਨਜ਼ਰ ਹੁਣ ਸਰਕਾਰ ਦੀਆਂ ਕੀ ਤਿਆਰੀਆਂ ਹਨ, ਪੰਜਾਬ ਦੇ ਉਪ-ਮੁੱਖ ਮੰਤਰੀ ਤੇ ਸਿਹਤ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਜਿੱਥੋਂ ਤਕ ਰੈਲੀਆਂ ਦਾ ਸਵਾਲ ਹੈ, ਉਸ ਸਬੰਧੀ ਵਿਚਾਰ ਕੀਤਾ ਜਾ ਸਕਦਾ ਹੈ। ਜੇ ਕੋਈ ਹਦਾਇਤ ਕੇਂਦਰ ਸਰਕਾਰ ਵੱਲੋਂ ਸੂਬਿਆਂ ਲਈ ਆਉਂਦੀਆਂ ਹਨ ਤਾਂ ਸਰਕਾਰ ਜਲਦ ਹੀ ਇਸ ’ਤੇ ਫ਼ੈਸਲਾ ਕਰੇਗੀ।

ਸਿਆਸੀ ਰੈਲੀਆਂ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜੇ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਵਧਣਗੇ ਤਾਂ ਜਲਦੀ ਹੀ ਸਭ ਕੁਝ ਬੈਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਐਡਵਰਟਾਈਜ਼ਮੈਂਟ ਕਰ ਰਹੀ ਹੈ। ਸਭ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਰੋਨਾ ’ਤੇ ਸਰਕਾਰ ਦੀਆਂ ਜੋ ਗਾਈਡਲਾਈਨਜ਼ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।

More News

NRI Post
..
NRI Post
..
NRI Post
..