ਜਲੰਧਰ ‘ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਤਾਬੜਤੋੜ ਗੋਲ਼ੀਆਂ

by nripost

ਜਲੰਧਰ (ਪਾਇਲ): ਤੁਹਾਨੂੰ ਦੱਸ ਦਯਿਏ ਕਿ ਜਲੰਧਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿਸ਼ਨਗੜ ਇਲਾਕੇ ਵਿਚ ਪੈਟਰੋਲ ਪੰਪ ਦੇ ਬਾਹਰ ਇਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਜਾਂਦਾ ਹੈ ਕਿ ਘਟਨਾ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ। ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਦਾ ਹੈ ਕਿ ਪੰਪ ਦੇ ਬਾਹਰ ਗੋਲ਼ੀਬਾਰੀ ਹੋਣ 'ਤੇ ਅਚਾਨਕ ਭਾਜੜ ਮਚ ਗਈ। ਘਟਨਾ ਸਮੇਂ ਪੰਪ ਦੇ ਬਾਹਰ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ। ਇਕ ਨੌਜਵਾਨ ਨੇ ਆਪਣੀ ਕਾਰ ਦੀ ਖਿੜਕੀ ਖੋਲ੍ਹ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਬਾਅਦ ਦੂਜੇ ਪੱਖ ਦੇ ਨੌਜਵਾਨ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜਣ ਲੱਗ ਗਏ। ਇਸ ਦੌਰਾਨ ਪੈਟਰੋਲ ਪੰਪ 'ਤੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ ਦੀ ਘਟਨਾ ਵਿਚ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ।

ਇਸ ਘਟਨਾ 'ਚ ਇਕ ਵਿਅਕਤੀ ਦੀ ਛਾਤੀ 'ਚ ਗੋਲ਼ੀ ਲੱਗੀ ਹੈ, ਜਦਕਿ ਦੂਜੇ ਦੇ ਮੋਢੇ ਵਿੱਚ ਗੋਲ਼ੀ ਲੱਗੀ ਹੈ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਨਾਲ ਪੰਪ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਪੰਪ ਕੰਪਲੈਕਸ ਵਿੱਚ ਲਗਭਗ 10 ਤੋਂ 15 ਰਾਊਂਡ ਫਾਇਰ ਕੀਤੇ ਗਏ।

ਜਾਣਕਾਰੀ ਮੁਤਾਬਕ ਦੋ ਕਾਰਾਂ ਵਿੱਚ ਸਵਾਰ ਹੋ ਕੇ ਇਕ ਗੁੱਟ ਪਹੁੰਚਿਆ ਅਤੇ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਅਲਾਵਲਪੁਰ ਪੁਲਿਸ, ਆਦਮਪੁਰ ਥਾਣੇ ਦੀ ਪੁਲਿਸ ਅਤੇ ਡੀ.ਐੱਸ.ਪੀ. ਕਰਤਾਰਪੁਰ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਘਟਨਾ ਦੌਰਾਨ ਕਰਮਚਾਰੀ ਅਤੇ ਪੰਪ ਮਾਲਕ ਦਫ਼ਤਰ 'ਚ ਦੁਪਹਿਰ ਦਾ ਖਾਣਾ ਖਾ ਰਹੇ ਸਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਿਸ ਦੌਰਾਨ ਪੁਲਿਸ ਨੇ ਪੰਪ ਦਫ਼ਤਰ ਤੋਂ ਸੀ.ਸੀ.ਟੀ.ਵੀ. ਫੁਟੇਜ ਜ਼ਬਤ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..