ਫਤਹਿਵੀਰ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਅੰਤਿਮ ਦੌਰ ਵਿੱਚ

by

ਸੰਗਰੂਰ : ਜ਼ਿਲ੍ਹੇ ਦੇ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਦਸ ਸਾਲ ਪੁਰਾਣੇ ਬੋਰਵੈੱਲ 'ਚ 95 ਘੰਟੇ ਤੋਂ ਫਸੇ ਦੋ ਸਾਲਾ ਬੱਚੇ ਫ਼ਤਹਿਵੀਰ ਸਿੰਘ ਨੂੰ ਬੱਸ ਹੁਣ ਥੋੜ੍ਹੀ ਦੇਰ 'ਚ ਬਾਹਰ ਕੱਢ ਦਿੱਤਾ ਜਾਵੇਗਾ। 97 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਟੀਮ ਬੱਚੇ ਤਕ ਪਹੁੰਚੀ ਗਈ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨਡੀਆਰਐੱਫ, ਜੁਟੀ ਹੋਈ ਹੈ। ਪੂਰਾ ਆਪ੍ਰੇਸ਼ਨ ਕੁਝ ਅੜਿੱਕਿਆਂ ਦੇ ਬਾਵਜੂਦ ਜਾਰੀ ਹੈ ਅਤੇ ਹੁਣ ਥੋੜ੍ਹੀ ਦੇਰ ਦਾ ਇੰਤਜ਼ਾਰ ਰਹਿ ਗਿਆ ਹੈ। ਮੌਕੇ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਹਨ। ਹੁਣ ਪੁਟਾਈ ਦਾ ਕੰਮ ਹੱਥਾਂ ਨਾਲ ਕੀਤਾ ਜਾ ਰਿਹਾ ਹੈ। ਫਤਿਹਵੀਰ ਸਿੰਘ ਨੂੰ ਮੈਡੀਕਲ ਸਹੂਲਤ ਦੇਣ ਲਈ ਡੀਐੱਮਸੀ ਲੁਧਿਆਣਾ, ਪੀਜੀਆਈ ਚੰਡੀਗੜ੍ਹ ਅਤੇ ਸਿਵਲ ਹਸਪਤਾਲ ਸੰਗਰੂਰ ਵਿਖੇ ਵਿਸ਼ੇਸ਼ ਰੂਮ ਬਣਾਏ ਗਏ ਹਨ।

ਸੂਤਰਾਂ ਅਨੁਸਾਰ ਜਲਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪਹੁੰਚਣ ਦੀ ਸੰਭਾਵਨਾ ਹੈ। ਆਪ੍ਰੇਸ਼ਨ ਏਰੀਆ ਦੇ ਆਲੇ-ਦੁਆਲੇ ਫਲੱਡ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ। ਆਪ੍ਰੇਸ਼ਨ ਰਾਤ ਲਗਪਗ 9 ਵਜੇ ਤਕ ਖ਼ਤਮ ਹੋਣ ਦੀ ਸੰਭਾਵਨਾ ਹੈ।ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਫਤਹਿਵੀਰ ਸਿੰਘ ਨੂੰ ਬੋਰਵੈੱਲ 'ਚੋਂ ਕੱਢਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਬੋਰਵੈੱਲ ਵਿਚ ਡਿੱਗੇ ਬੱਚੇ ਫ਼ਤਿਹਵੀਰ ਸਿੰਘ ਦੇ ਬਚਾਅ ਕਾਰਜਾਂ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ ਤੇ ਜਦੋਂ ਬਚਾਅ ਟੀਮਾਂ ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢ ਲੈਣਗੀਆਂ ਤਾਂ ਉਸੇ ਪਲ ਇਲਾਜ ਯਕੀਨੀ ਬਣਾਇਆ ਜਾਵੇਗਾ।ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੇ ਟਵੀਟ ਕਰਕੇ ਫ਼ਤਹਿਵੀਰ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਤੇ ਢਿੱਲੀ ਕਾਰਗੁਜ਼ਾਰੀ ਲਈ ਕੋਸਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ 24 ਘੰਟਿਆਂ ਅੰਦਰ ਖੁੱਲ੍ਹੇ ਬੋਰਵੈੱਲਾਂ ਸਬੰਧੀ ਰਿਪੋਰਟ ਸੌਂਪਣ ਨੂੰ ਕਿਹਾ ਹੈ। 0172-2740397 ਜਾਰੀ ਕੀਤਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫ਼ਤਹਿਵੀਰ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਰੈਸਕਿਊ ਆਪ੍ਕੈਰੇਸ਼ਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਡੀਸੀ ਸੰਗਰੂਰ ਥੋਰੀ ਦੀ ਅਗਵਾਈ ਹੇਠ ਚੱਲ ਰਿਹਾ ਹੈ। ਉਨ੍ਹਾਂ ਦੀ ਪੂਰੀ ਨਜ਼ਰ ਇਸ ਆਪ੍ਰੇਸ਼ਨ 'ਤੇ ਹੈ। ਉਨ੍ਹਾਂ ਕਿਹਾ ਕਿ ਇਸ ਰੈਸਕਿਊ ਆਪ੍ਰੇਸ਼ਨ ਦੀ ਪੂਰੀ ਮੌਨੀਟਰਿੰਗ ਹੋ ਰਹੀ ਹੈ। ਇਹ ਜਾਣਕਾਰੀ ਉਨ੍ਹਾਂ ਇਕ ਟਵੀਟ ਰਾਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ।

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਆਪਣੇ ਸਾਥੀਆਂ ਸਮੇਤ ਪਿੰਡ ਭਗਵਾਨਪੂਰਾ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਸੰਸਦੀ ਚੋਣਾਂ 'ਚ ਖੜ੍ਹੇ ਹੋਏ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ।ਓਧਰ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਐੱਨਡੀਆਰਐੱਫ ਦੀ ਟੀਮ ਬਿਲਕੁਲ ਸਹੀ ਦਿਸ਼ਾ ਵਿਚ ਜਾ ਰਹੀ ਹੈ। ਟਨਲ 'ਚ ਉੱਤਰੇ ਜਵਾਨ ਦੇ ਲੱਕ 'ਤ ਹਾਈਵੋਲਟ ਚਾਰਜ ਤੇ ਰਿਫਲੈਕਟਰ ਦੀ ਮਦਦ ਨਾਲ ਸਹੀ ਲੋਕੇਸ਼ਨ ਤਲਾਸ਼ ਕੀਤੀ ਜਾ ਰਹੀ ਹੈ। ਟਨਲ ਤੇ ਬੋਰਵੈੱਲ ਦੇ ਵਿਚਕਾਰ ਬਣਾਈ ਗਈ ਸੁਰੰਗ ਦਾ ਕਾਰਜ ਸਹੀ ਦਿਸ਼ਾ ਵਿਚ ਜਾਰੀ ਹੈ। ਇਕ ਘੰਟੇ 'ਚਸ ਪਸ਼ਟ ਹੋ ਜਾਵੇਗਾ ਕਿ ਫ਼ਤਹਿਵੀਰ ਸਿੰਘ ਨੂੰ ਕੱਢਣ ਵਿਚ ਕਿੰਨਾ ਸਮਾਂ ਹੋਰ ਲੱਗੇਗਾ। ਥੋਰੀ ਨੇ ਲੋਕਾਂ ਦੇ ਵਧਦੇ ਰੋਸ ਨੂੰ ਦੇਖਦੇ ਹੋਏ ਕਿਹਾ ਕਿ ਮੈਨੁਅਲ ਤਰੀਕੇ ਨਾਲ ਹੀ ਫ਼ਤਹਿਵੀਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਣਾ ਸੰਭਵ ਹੈ।

ਰੈਸਕਿਊ ਆਪ੍ਰੇਸ਼ਨ ਨੂੰ ਲਗਾਤਾਰ ਸੀਐੱਮ ਦਫ਼ਤਰ ਤੋਂ ਮੌਨੀਟਰ ਕੀਤਾ ਜਾ ਰਿਹਾ ਹੈ। ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਫ਼ਤਹਿਵੀਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਹ ਤਕਨੀਕ ਅਪਣਾਈ ਗਈ ਹੈ।ਉਂਝ ਫ਼ਤਹਿਵੀਰ ਸਿਘ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦਾ ਇੰਤਜ਼ਾਰ ਬੇਹੱਦ ਲੰਬਾ ਹੋ ਗਿਆ ਹੈ। ਐਤਵਾਰ ਸ਼ਾਮ ਤੋੰ ਪ੍ਰਸ਼ਾਸਨ ਕੁਝ ਸਮੇਂ 'ਚ ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਦਾ ਭਰੋਵਾ ਦਿਵਾ ਰਿਹਾ ਹੈ ਪਰ ਹਾਲੇ ਤਕ ਆਪ੍ਰੇਸ਼ਨ ਜਾਰੀ ਹੈ। ਐੱਨਡੀਆਰਐੱਫ ਦੀ ਟੀਮ ਫ਼ਤਹਿਵੀਰ ਸਿੰਘ ਦੇ ਨਜ਼ਦੀਕ ਪਹੁੰਚ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਮੌਕੇ 'ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੁਕੰਨਾ ਹੈ ਅਤੇ ਮੈਡੀਕਲ ਟੀਮ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਮੌਕੇ 'ਤੇ ਮੌਜੂਦ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਡੀਸੀ ਘਣਸ਼ਿਆਮ ਥੋਰੀ, ਐੱਸਐੱਸਪੀ ਸੰਦੀਪ ਗਰਗ ਨੇ ਰਾਹਤ ਕਾਰਜ 'ਤੇ ਨਜ਼ਰ ਰੱਖੀ ਹੋਈ ਹੈ।

More News

NRI Post
..
NRI Post
..
NRI Post
..