ਸੜਕ ਹਾਦਸਿਆਂ ਨੂੰ ਦੇਖਦੇ ਕੇਂਦਰੀ ਟਰਾਂਸਪੋਰਟ ਮੰਤਰੀ ਨੇ ਕੀਤੇ ਵੱਡੇ ਐਲਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੀਨੋ- ਦਿਨ ਵੱਧ ਰਹੇ ਸੜਕ ਹਾਦਸਿਆਂ ਨੂੰ ਦੇਖ ਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਕਾਰ ਚਲਾਉਣ ਵਾਲਿਆਂ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਏ ਦਿਨ ਸੜਕ ਹਾਦਸੇ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇਸ ਦੌਰਾਨ ਹੀ ਉਨ੍ਹਾਂ ਨੇ ਸਾਇਰਸ ਮਿਸਤਰੀ ਦੇ ਕਾਰ ਹਾਦਸੇ 'ਚ ਹੋਈ ਮੌਤ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਰਕਾਰ 3 ਮਹੀਨੇ 'ਚ ਆਪਣਾ ਨਵਾਂ ਹੁਕਮ ਜਾਰੀ ਕਰੇਗੀ। ਉਨ੍ਹਾਂ ਨੇ ਕਿਹਾ ਕਾਰ ਚਾਲਕ ਦੇ ਨਾਲ ਨਾਲ ਕਾਰ ਦੇ ਪਿੱਛੇ ਬੈਠੇ ਵਿਕਅਤੀਆਂ ਲਈ ਵੀ ਸੀਟ ਬੈਲਟ ਲਗਾਉਣੀ ਜ਼ਰੂਰੀ ਹੋ ਗਈ ਹੈ। ਅਹਿਜਾ ਕਰਨ ਨਾਲ ਹਾਦਸੇ ਘੱਟ ਹੋਣ ਜਾਣਗੇ ।ਜ਼ਿਕਰਯੋਗ ਹੈ ਕਿ ਟਾਟਾ ਸੰਜਨ ਦੇ ਸਾਬਕਾ ਚੇਅਰਮੈਨ ਦੀ ਸੜਕ ਹਾਦਸੇ ਦੌਰਾਨ ਮੌਤ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ ।