ਵਾਲਾਂ ਨੂੰ ਲੰਬਾ, ਮਜ਼ਬੂਤ ਬਣਾਉਣ ਲਈ ਡਾਈਟ `ਚ ਸ਼ਾਮਲ ਕਰੋ ਇਹ ਭੋਜਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) :ਵਾਲਾਂ ਨੂੰ ਸੰਘਣਾ, ਕਾਲਾ, ਲੰਬੇ ਅਤੇ ਮਜ਼ਬੂਤ ​​ਬਣਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਤੇਲ, ਹੇਅਰ ਮਾਸਕ ਅਤੇ ਘਰੇਲੂ ਉਪਚਾਰਾਂ ਤੋਂ ਲੈ ਕੇ ਬਾਜ਼ਾਰ ਵਿੱਚ ਮੌਜੂਦ ਕੈਮੀਕਲ ਆਧਾਰਿਤ ਹੇਅਰ ਕੇਅਰ ਪ੍ਰੋਡਕਟਸ ਦੀ ਮਦਦ ਲੈਂਦੇ ਹਨ। ਪਰ ਵਾਲਾਂ ਲਈ ਸਿਰਫ ਇਹ ਕਾਫ਼ੀ ਨਹੀਂ ਹੈ। ਇਸ ਲਈ ਵਾਲਾਂ ਨੂੰ ਸੰਘਣੇ, ਲੰਬੇ ਅਤੇ ਮਜ਼ਬੂਤ ​​ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਦੱਸੀਆਂ ਗਈਆਂ 5 ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ।

ਪਾਲਕ : ਵੈਸੇ ਤਾਂ ਸਾਰੀਆਂ ਹਰੀਆਂ ਸਬਜ਼ੀਆਂ ਸਿਹਤ ਅਤੇ ਵਾਲਾਂ ਲਈ ਫਾਇਦੇਮੰਦ ਹੁੰਦੀਆਂ ਹਨ। ਪਰ ਪਾਲਕ ਵਾਲਾਂ ਦੇ ਵਿਕਾਸ ਨੂੰ ਜਲਦੀ ਵਧਾਉਣ ਵਿੱਚ ਮਦਦਗਾਰ ਹੋ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਾਲਕ ਵਿੱਚ ਆਇਰਨ, ਫੋਲੇਟ, ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਸੋਇਆਬੀਨ: ਵਾਲਾਂ ਨੂੰ ਸੰਘਣਾ ਬਣਾਉਣ ਲਈ ਹਰ ਹਫ਼ਤੇ ਘੱਟੋ-ਘੱਟ 75 ਗ੍ਰਾਮ ਸੋਇਆਬੀਨ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿੱਚ ਆਇਰਨ, ਓਮੇਗਾ-3 ਅਤੇ ਵਿਟਾਮਿਨ ਬੀ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਵਾਲਾਂ ਦੇ ਵਾਧੇ ਵਿੱਚ ਮਦਦ ਕਰਦੇ ਹਨ।

ਅੰਜੀਰ: ਵਾਲਾਂ ਦੇ ਵਾਧੇ ਦੇ ਨਾਲ-ਨਾਲ ਵਾਲਾਂ ਦੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਲਈ ਆਪਣੀ ਖੁਰਾਕ ਵਿੱਚ ਅੰਜੀਰ ਵੀ ਸ਼ਾਮਲ ਕਰ ਸਕਦੇ ਹੋ। ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਅੰਜੀਰ ਵਾਲਾਂ ਨੂੰ ਜਲਦੀ ਸੰਘਣੇ, ਲੰਬੇ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।

ਡ੍ਰਾਈ ਫਰੂਟਸ ਤੇ ਬੀਜ : ਵਾਲਾਂ ਦੇ ਵਿਕਾਸ ਨੂੰ ਤੇਜ਼ੀ ਨਾਲ ਵਧਾਉਣ ਲਈ ਆਪਣੀ ਡਾਈਟ ਵਿੱਚ ਡ੍ਰਾਈ ਫਰੂਟਸ ਅਤੇ ਬੀਜ ਸ਼ਾਮਲ ਕਰਨੇ ਚਾਹੀਦੇ ਹਨ। ਇਨ੍ਹਾਂ ਵਿੱਚ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਹੁੰਦੇ ਹਨ, ਜੋ ਵਾਲਾਂ ਦੇ ਵਾਧੇ ਵਿੱਚ ਅਸਰਦਾਰ ਹੁੰਦੇ ਹਨ।