IND vs AUS – ਆਸਟ੍ਰੇਲੀਆ ਨੂੰ ਹਰਾ ਭਾਰਤੀ ਨੇ ਰੱਚਿਆ ਇਤਿਹਾਮ

by vikramsehajpal

ਮੈਲਬਰਨ (ਦੇਵ ਇੰਦਰਜੀਤ) : ਭਾਰਤੀ ਕ੍ਰਿਕੇਟ ਟੀਮ ਨੇ ਦੂਜੇ ਟੈਸਟ ਮੈਚ 'ਚ ਇਤਿਹਾਮ ਰੱਚ ਦਿੱਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਨੂੰ 8 ਵਿਕੇਟਾਂ ਦੇ ਨਾਲ ਹਰਾ ਕੇ ਜਿੱਤ ਦਾ ਸਹਿਰਾ ਬਣਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਚਾਂ ਦੀ ਲੜੀ 'ਚ 1-1 ਦੇ ਨਾਲ ਬਰਾਬਰੀ ਕਰ ਲਈ ਹੈ।

15.5 ਓਵਰਾਂ 'ਚ ਹਾਸਿਲ ਕੀਤਾ ਟੀਚਾ
ਮੈਚ ਦੇ ਚੌਥੇ ਦਿਨ ਆਸਟ੍ਰੇਲੀਆ ਦੀ ਦੂਜੀ ਪਾਰੀ 'ਚ 200 ਦੌੜ੍ਹਾਂ ਬਣਾਉਣ ਤੋਂ ਬਾਅਦ ਭਾਰਤ ਨੂੰ 70 ਦੌੜ੍ਹਾਂ ਬਣਾਉਣ ਦਾ ਟੀਚਾ ਮਿਲਿਆ ਜੋ ਉਨ੍ਹਾਂ ਨੇ 15.5 ਓਵਰਾਂ 'ਚ ਹੀ ਹਾਸਿਲ ਕਰ ਲਿਆ ਹੈ।

- ਕਪਤਾਨ ਅਜਿੰਕਿਆ ਰਹਾਣੇ ਨੇ 112 ਦੌੜ੍ਹਾਂ ਬਣਾਈਆਂ ਤੇ ਉਨ੍ਹਾਂ ਨੂੰ 'ਮੈਨ ਆਫ ਦ ਮੈਚ' ਖਿਤਾਬ ਮਿਲਿਆ।
- 70 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 19 ਸਕੋਰ ਤੇ ਦੋ ਵਿਕਟਾਂ ਗੁਆ ਦਿੱਤੀਆਂ।
- ਸ਼ੁੱਭਮਨ ਗਿੱਲ਼ ਨੇ ਟੀਮ ਲਈ ਆਪਣੇ ਪਹਿਲੇ ਟੈਸਟ 'ਚ 35 ਦੌੜ੍ਹਾਂ ਬਣਾਈਆਂ।

ਇਸ ਜਿੱਤ ਦੀ ਖ਼ਾਸ ਗੱਲ ਇਹ ਹੈ ਕਿ ਭਾਰਤੀ ਟੀਮ ਨੇ ਇਹ ਜਿੱਤ ਕਪਤਾਨ ਕੋਹਲੀ ਦੀ ਗੈਰਹਾਜ਼ਰੀ 'ਚ ਦਰਜ ਕੀਤੀ ਹੈ। ਇਸ ਟੈਸਟ ਮੈਚ 'ਚ ਸ਼ੁੱਭਮਨ ਗਿੱਲ ਤੇ ਸਿਰਾਜ ਨੇ ਆਪਣੇ ਟੈਸਟ ਮੈਚ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

More News

NRI Post
..
NRI Post
..
NRI Post
..