ਭਾਰਤ ਨੇ ਕੀਤਾ ‘ਸਿਖਸ ਫਾਰ ਜਸਟਿਸ’ ਸੰਸਥਾ ਨੂੰ ਬੈਨ , ਕੈਪਟਨ ਨੇ ਜਤਾਈ ਖੁਸ਼ੀ

by mediateam

ਨਵੀਂ ਦਿੱਲੀ , 10 ਜੁਲਾਈ ( NRI MEDIA )

ਭਾਰਤ ਨੇ 'ਸਿਖਸ ਫਾਰ ਜਸਟਿਸ' ਸੰਸਥਾ ਨੂੰ ਬੈਨ ਕਰ ਦਿੱਤਾ ਹੈ, ਇਹ ਇਕ ਅਜਿਹੀ ਸੰਸਥਾ ਹੈ ਜੋ ਕਿ ਸਿੱਖ ਰੈਫਰੈਂਡਮ 2020 ਦਾ ਵਖਵਾਦੀ ਏਜੇਂਡਾ ਦੇ ਤਹਿਤ ਸਮਰਥਨ ਕਰਦੀ ਹੈ , ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਵੀ ਦਿੱਲੀ ਵਿਚ ਲਿਆ ਗਿਆ ਹੈ ਕਿਉਕਿ ਇਸ ਸੰਸਥਾ ਵੱਖਵਾਦ ਖਾਲਿਸਤਾਨ ਏਜੰਡੇ ਤੇ ਕੰਮ ਕਰਦੀ ਹੈ |

ਪੰਜਾਬ ਪੁਲਿਸ ਨੇ ਐਸ. ਐਫ. ਜੇ. ਦੇ ਕਾਰਕੁਨਾਂ ਦੀਆਂ ਅੱਤਵਾਦੀ ਗਤੀਵਿਧੀਆਂ ਦੇ ਖਿਲਾਫ ਅੱਧੇ ਦਰਜਨ ਤੋਂ ਜਿਆਦਾ ਕੇਸ ਦਰਜ ਕੀਤੇ ਹੋਏ ਹਨ , ਉਥੇ ਹੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਵੀ ਇਸ ਸੰਸਥਾ ਦੇ ਖਿਲਾਫ ਕੇਸ ਦਰਜ ਹੋਏ ਪਏ ਹਨ,  ਪਾਕਿਸਤਾਨ ਨੇ ਵੀ ਐਸ. ਐਫ. ਜੇ. ਸੰਸਥਾ ਨੂੰ ਇਸ ਸਾਲ ਅਪ੍ਰੈਲ ਮਹੀਨੇ ਵਿਚ ਬੈਨ ਕਰ ਦਿੱਤਾ ਸੀ।

ਐਸ. ਐਫ. ਜੇ. ਦੇ ਲੀਗਲ ਹੈਡ ਅਤੇ ਬੁਲਾਰੇ ਗੁਰਪਤਵੰਤ ਪਨੂੰ ਨੇ ਹਾਲ ਹੀ ਦੇ ਵਿਚ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਆਪਣੇ ਟਵਿੱਟਰ ਉੱਤੇ ਵੀਡੀਓ ਰਾਹੀਂ ਧਮਕੀ ਦਿੱਤੀ , ਉਸਤੋਂ ਬਾਅਦ ਟਵਿੱਟਰ ਨੇ ਪਨੂੰ ਦੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ , ਹੁਣ 'ਸਿਖਸ ਫਾਰ ਜਸਟਿਸ'  ਦਾ ਬੈਨ ਹੋਣਾ ਭਾਰਤੀ ਏਜੰਸੀਆਂ ਦੀ ਸਖਤ ਨੀਤੀ ਦਾ ਪ੍ਰਦਰਸ਼ਨ ਹੈ |


More News

NRI Post
..
NRI Post
..
NRI Post
..