ਬੇਅਸਰ ਰਹੀ ਪੰਜਾਬ ਸਰਕਾਰ ਦੀ ਕੋਰੋਨਾ ਨਾਲ ਮਰੇ ਲੋਕਾਂ ਨੂੰ ਸ਼ਰਧਾਂਜਲੀ ਦੀ ਅਪੀਲ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਇਸ ਕੋਰੋਨਾ ਮਹਾਂਮਾਰੀ ਦੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਜਿਸ ਕਾਰਨ ਮ੍ਰਿਤਕ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਨੇ ਹਰ ਸ਼ਨੀਵਾਰ ਇੱਕ ਘੰਟੇ ਦਾ ਮੌਨ ਵਰਤ ਰੱਖਣ ਦੀ ਅਪੀਲ ਕੀਤੀ ਸੀ, ਪਰ ਇਸ ਮੌਨ ਵਰਤ ਦਾ ਪਹਿਲੇ ਸ਼ਨੀਵਾਰ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ, ਲੋਕ ਆਮ ਦਿਨਾਂ ਵਾਂਗ ਹੀ ਸੜਕਾਂ ’ਤੇ ਘੁੰਮਦੇ ਰਹੇ ਤੇ ਸ਼ਹਿਰਾਂ ’ਚ ਵੀ ਚਹਿਲ-ਪਹਿਲ ਹੁੰਦੀ ਰਹੀ।

ਕੋਰੋਨਾ ਮਹਾਂਮਾਰੀ ਤੋਂ ਹਾਰ ਚੁੱਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਨੇ ਸਵੇਰੇ 11 ਵਜੇਂ ਤੋਂ 12 ਵਜੇ ਤੱਕ ਇੱਕ ਘੰਟੇ ਦਾ ਮੌਨ ਵਰਤ ਰੱਖਣ ਦੀ ਅਪੀਲ ਕੀਤੀ ਸੀ ਪਰ ਸਰਕਾਰ ਦੀ ਇਹ ਅਪੀਲ ਦਾ ਲੋਕਾਂ ’ਤੇ ਕਈ ਅਸਰ ਨਹੀਂ ਹੋਇਆ ਤੇ ਨਾ ਹੀ ਇਸ ਅਪੀਲ ਨੂੰ ਲੈ ਕੇ ਪ੍ਰਸ਼ਾਸਨ ਨੇ ਕੋਈ ਸਖਤਾਈ ਦਿਖਾਈ, ਆਮ ਦਿਨਾਂ ਵਾਂਗ ਹੀ ਲੋਕ ਚਹਿਲ ਪਹਿਲ ਕਰਦੇ ਰਹੇ।

More News

NRI Post
..
NRI Post
..
NRI Post
..