ਕੇਂਦਰ ਸਰਕਾਰ ਦੀ ਇਸ ਸਕੀਮ ‘ਚ 1 ਰੁਪਏ ਦਾ ਕਰੋ ਨਿਵੇਸ਼ ਤੇ ਪਾਓ 2 ਲੱਖ ਦਾ ਲਾਭ, ਜਾਣੋ ਕੀ ਹੈ ਪ੍ਰੋਸੈੱਸ

by jaskamal

ਨਿਊਜ਼ ਡੈਸਕ : ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵੀ ਇਕ ਅਜਿਹੀ ਪ੍ਰਭਾਵਸ਼ਾਲੀ ਯੋਜਨਾ ਹੈ, ਜਿਸ ਦੇ ਤਹਿਤ ਤੁਸੀਂ ਹਰ ਮਹੀਨੇ ਸਿਰਫ਼ ਇਕ ਰੁਪਏ ਜਾਂ ਇਕ ਸਾਲ 'ਚ ਸਿਰਫ਼ 12 ਰੁਪਏ ਜਮ੍ਹਾ ਕਰਵਾ ਕੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਪ੍ਰਾਪਤ ਕਰ ਸਕਦੇ ਹੋ।

ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਬਹੁਤ ਘੱਟ ਪ੍ਰੀਮੀਅਮ ‘ਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਸ਼ੁਰੂ ਕੀਤੀ ਸੀ। PMSBY ਦਾ ਸਾਲਾਨਾ ਪ੍ਰੀਮੀਅਮ ਸਿਰਫ਼ 12 ਰੁਪਏ ਹੈ। ਇਸ ਦਾ ਪ੍ਰੀਮੀਅਮ ਮਈ ਮਹੀਨੇ ਦੇ ਅੰਤ 'ਚ ਜਮ੍ਹਾ ਕੀਤਾ ਜਾਂਦਾ ਹੈ।ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਰਕਮ 31 ਮਈ ਨੂੰ ਤੁਹਾਡੇ ਬੈਂਕ ਖਾਤੇ ਤੋਂ ਆਪਣੇ-ਆਪ ਕੱਟੀ ਜਾਂਦੀ ਹੈ। ਇਸ ਲਈ ਧਿਆਨ ਰੱਖੋ ਕਿ ਜੇਕਰ ਤੁਸੀਂ PMSBY ਲਿਆ ਹੈ ਤਾਂ ਆਪਣਾ ਬੈਂਕ ਖਾਤਾ ਖਾਲੀ ਨਾ ਰੱਖੋ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਨਿਯਮ ਤੇ ਸ਼ਰਤਾਂ

PMSBY ਸਕੀਮ ਦੇ ਲਾਭ ਲਈ ਕੁਝ ਸ਼ਰਤਾਂ ਦਿੱਤੀਆਂ ਗਈਆਂ ਹਨ। ਇਸ ਦਾ ਲਾਭ ਲੈਣ ਲਈ ਬਿਨੈਕਾਰ ਦੀ ਉਮਰ 18-70 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਪਲਾਨ ਦਾ ਸਾਲਾਨਾ ਪ੍ਰੀਮੀਅਮ ਸਿਰਫ 12 ਰੁਪਏ ਹੈ ਯਾਨੀ ਸਿਰਫ 1 ਰੁਪਏ ਪ੍ਰਤੀ ਮਹੀਨਾ।

PMSBY ਪਾਲਿਸੀ ਦਾ ਪ੍ਰੀਮੀਅਮ ਵੀ ਸਿੱਧਾ ਬੈਂਕ ਖਾਤੇ 'ਚੋਂ ਕੱਟਿਆ ਜਾਂਦਾ ਹੈ, ਇਸ ਲਈ ਬੈਂਕ ਵਿੱਚ ਬਕਾਇਆ ਰੱਖੋ। ਇਸ ਤੋਂ ਇਲਾਵਾ ਪਾਲਿਸੀ ਖਰੀਦਣ ਵੇਲੇ ਬੈਂਕ ਖਾਤਾ PMSBY ਨਾਲ ਜੁੜਿਆ ਹੁੰਦਾ ਹੈ।

ਇਸ ਯੋਜਨਾ ਦੇ ਤਹਿਤ ਦੁਰਘਟਨਾ ਵਿੱਚ ਮੌਤ ਜਾਂ ਅਪਾਹਜ ਹੋਣ ਦੀ ਸਥਿਤੀ 'ਚ ਬੀਮਾ ਖਰੀਦਣ ਵਾਲੇ ਗਾਹਕ ਦੇ ਨਿਰਭਰ ਨੂੰ 2 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।

ਰਜਿਸਟ੍ਰੇਸ਼ਨ ਪ੍ਰਕਿਰਿਆ

ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾ ਕੇ ਇਸ ਪਾਲਿਸੀ ਲਈ ਅਰਜ਼ੀ ਦੇ ਸਕਦੇ ਹੋ। ਬੈਂਕ ਮਿੱਤਰ ਵੀ PMSBY ਸਕੀਮ ਘਰ-ਘਰ ਪਹੁੰਚਾ ਰਹੇ ਹਨ। ਇਸ ਦੇ ਲਈ ਤੁਸੀਂ ਬੀਮਾ ਏਜੰਟ ਨਾਲ ਵੀ ਸੰਪਰਕ ਕਰ ਸਕਦੇ ਹੋ। ਸਰਕਾਰੀ ਬੀਮਾ ਕੰਪਨੀਆਂ ਤੇ ਕਈ ਨਿੱਜੀ ਬੀਮਾ ਕੰਪਨੀਆਂ ਵੀ ਇਸ ਯੋਜਨਾ ਨੂੰ ਵੇਚਦੀਆਂ ਹਨ।