‘ਨੋਟਾ’ ਦਬਾਉਣ ’ਚ ਜਲੰਧਰ ਵਾਸੀਆਂ ਨੇ ਨਹੀਂ ਛੱਡੀ ਕੋਈ ਕਸਰ, 8835 ਵੋਟਰਾਂ ਨੇ ਦਬਾਇਆ ਬਟਨ

by jaskamal

ਨਿਊਜ਼ ਡੈਸਕ : ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦਾ ਵੋਟ ਫ਼ੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਪਿਛੜਿਆ ਹੈ ਪਰ ਜਲੰਧਰ ਦੇ ਵੋਟਰਾਂ ਨੇ ਇਨ੍ਹਾਂ ਚੋਣਾਂ ਵਿਚ ਵੀ ਨੋਟਾ ਦਬਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। 20 ਫਰਵਰੀ ਨੂੰ ਖ਼ਤਮ ਹੋਈਆਂ ਚੋਣਾਂ ਵਿਚ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 8835 ਵੋਟਰਾਂ ਨੇ ਈ. ਵੀ. ਐੱਮਜ਼ ਦੇ ਨੋਟਾ ਬਟਨ ਨੂੰ ਦਬਾਇਆ। ਨੋਟਾ ਦੀ ਸਭ ਤੋਂ ਘੱਟ ਵਰਤੋਂ ਸ਼ਾਹਕੋਟ ਹਲਕੇ ਵਿਚ 863 ਵੋਟਰਾਂ ਨੇ ਕੀਤੀ, ਜਦਕਿ ਨਕੋਦਰ ਹਲਕੇ ਵਿਚ 1080 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ।