ਜਲੰਧਰ : ਲਵਲੀ ਆਟੋਜ਼ 'ਚ ਗੋਲ਼ੀ ਲੱਗਣ ਨਾਲ ਗੰਭੀਰ ਹਾਲਤ 'ਚ ਸੱਤਿਅਮ ਹਸਪਤਾਲ 'ਚ ਦਾਖ਼ਲ ਸੀਮਾ ਉਰਫ਼ ਸਿਮੀ ਨੇ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਸਿਰ 'ਚ ਗੋਲ਼ੀ ਲੱਗਣ ਕਾਰਨ ਸੀਮਾ ਕੋਮਾ 'ਚ ਸੀ। ਦੋ ਦਿਨ ਪਹਿਲਾਂ ਮਨਪ੍ਰੀਤ ਨਾਂ ਦੇ ਨੌਜਵਾਨ ਨੇ ਸ਼ੋਅਰੂਮ ਦੀ ਦੂਜੀ ਮੰਜ਼ਿਲ 'ਤੇ ਕੰਨਟੀਨ 'ਚ ਖਾਣਾ ਖਾਂਦੇ ਸਮੇਂ ਰਿਵਾਲਵਰ ਨਾਲ ਸੀਮਾ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਆਪਣੇ ਸਿਰ 'ਚ ਗੋਲ਼ੀ ਮਾਰ ਲਈ ਸੀ। ਉਸ ਦੀ ਮੌਕੇ 'ਤੇ ਮੌਤ ਹੋ ਗਈ ਸੀ।
ਸੱਤਿਅਮ ਹਸਪਤਾਲ ਦੇ ਡਾ.ਰਾਜੇਸ਼ ਪਸਰੀਚਾ ਮੁਤਾਬਿਕ ਸੀਮਾ ਦੇ ਦੋ ਗੋਲੀਆਂ ਲੱਗੀਆਂ ਸਨ। ਇਕ ਸਿਰ 'ਚ ਤੇ ਦੂਜੀ ਬਾਂਹ 'ਤੇ। ਥਾਂ-ਥਾਂ ਖ਼ੂਨ ਦੇ ਦਾਗ਼ ਪੈ ਗਏ ਸਨ ਤੇ ਗੋਲ਼ੀ ਵੀ ਦਿਮਾਗ ਅੰਦਰ ਫਸ ਗਈ ਸੀ। ਸੀਮਾ ਇਲਾਜ ਲਈ ਆਈਸੀਯੂ 'ਚ ਦਾਖਲ ਸੀ।



