ਚੀਨ ਦੇ ਫੌਜੀ ਅਭਿਆਸ ਮਗਰੋਂ ਜਾਪਾਨ ਤੇ ਅਮਰੀਕਾ ਦੇ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ

by jaskamal

ਨਿਊਜ਼ ਡੈਸਕ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੋਕੀਓ (ਜਾਪਾਨ) 'ਚ ਮੌਜੂਦਗੀ ਦੌਰਾਨ ਰੂਸ ਤੇ ਚੀਨ ਵੱਲੋਂ ਜੈੱਟ ਲੜਾਕੂ ਜਹਾਜ਼ ਦੀ ਸਾਂਝੀ ਉਡਾਣ ਭਰਨ ਦੇ ਜਵਾਬ 'ਚ ਜਾਪਾਨ ਅਤੇ ਅਮਰੀਕਾ ਨੇ ਜਾਪਾਨ ਸਾਗਰ ’ਤੇ ਆਪਣੇ ਲੜਾਕੂ ਜਹਾਜ਼ਾਂ ਦੀ ਸਾਂਝੀ ਉਡਾਣ ਭਰੀ ਹੈ। ਜਾਪਾਨ ਸਵੈ-ਰੱਖਿਆ ਬਲਾਂ ਦੇ ਜੁਆਇੰਟ ਸਟਾਫ ਨੇ ਅੱਜ ਦੱਸਿਆ ਕਿ ਬੁੱਧਵਾਰ ਨੂੰ ਅਮਰੀਕਾ ਤੇ ਜਾਪਾਨ ਦੇ 8 ਲੜਾਕੂ ਜਹਾਜ਼ਾਂ ਨੇ ਉਡਾਣ ਭਰੀ।

ਬਿਆਨ 'ਚ ਕਿਹਾ ਗਿਆ ਹੈ ਕਿ ਸਾਂਝੀ ਉਡਾਣ ਦਾ ਮਕਸਦ ਦੋਵਾਂ ਸੈਨਾਵਾਂ ਦੀਆਂ ਸਾਂਝੀਆਂ ਸਮਰੱਥਾਵਾਂ ਦੀ ਪੁਸ਼ਟੀ ਕਰਨਾ ਅਤੇ ਜਾਪਾਨ-ਅਮਰੀਕਾ ਗਠਜੋੜ ਨੂੰ ਹੋਰ ਮਜ਼ਬੂਤ ਕਰਨਾ ਸੀ। ਜਾਪਾਨ ਤੇ ਅਮਰੀਕਾ ਵੱਲੋਂ ਇਹ ਉਡਾਣਾਂ ਉੱਤਰ ਕੋਰੀਆਂ ਵੱਲੋਂ ਇੱਕ ਅੰਤਰ ਮਹਾਦੀਪੀ ਅਤੇ ਦੋ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਪਰਖ ਕੀਤੇ ਜਾਣ ਦੇ ਤਿੰਨ ਘੰਟੇ ਬਾਅਦ ਭਰੀ ਗਈ ਹੈ।

More News

NRI Post
..
NRI Post
..
NRI Post
..