ਜਸਵਿੰਦਰ ਸਿੰਘ ਕਰੇਗਾ, 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ ‘ਚ ਪੰਜਾਬ ਦੀ ਕਪਤਾਨੀ

by jaskamal

ਨਿਊਜ਼ ਡੈਸਕ : 17 ਮਈ ਤੋਂ ਕੋਵਿਲਪੱਟੀ (ਤਾਮਿਲਨਾਡੂ) ਵਿਖੇ ਸ਼ੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਪੁਰਸ਼ ਹਾਕੀ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਜਲੰਧਰ ਦਾ ਜਸਵਿੰਦਰ ਸਿੰਘ ਕਰੇਗਾ।

ਭਾਰਤ 'ਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 17 ਤੋਂ 28 ਮਈ ਤਕ ਕੋਵਿਲਪੱਟੀ (ਤਾਮਿਲਨਾਡੂ) ਵਿਖੇ ਕਰਵਾਈ ਜਾਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਪੁਰਸ਼ ਹਾਕੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਪੰਜਾਬ ਹਾਕੀ ਟੀਮ ਦੀ ਅਗਵਾਈ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦਾ ਜਸਵਿੰਦਰ ਸਿੰਘ ਕਰੇਗਾ, ਜਦਕਿ ਨਵਦੀਪ ਸਿੰਘ (ਮੁਹਾਲੀ) ਪੰਜਾਬ ਟੀਮ ਦਾ ਉਪ ਕਪਤਾਨ ਹੋਵੇਗਾ।

More News

NRI Post
..
NRI Post
..
NRI Post
..