ਸ਼ਹੀਦਾਂ ਦੀਆਂ ਕੁਰਬਾਨੀਆਂ ਜ਼ਾਇਆ ਨਹੀਂ ਜਾਣਗੀਆਂ : ਪ੍ਰਦਾਨ ਮੰਤਰੀ ਮੋਦੀ

by mediateam

ਸ਼੍ਰੀਨਗਰ (ਵਿਕਰਮ ਸਹਿਜਪਾਲ) : ਪੁਲਵਾਮਾ ਦੇ ਅਵਿੰਤੀਪੁਰਾ ਇਲਾਕੇ ਵਿਚ ਫੌਜੀਆਂ ਦੀ ਗੱਡੀ ਉਤੇ ਹੋਏ ਅੱਤਵਾਦੀ ਹਮਲੇ ਦੀ ਵਾਰਦਾਤ ਵਿਚ 42 ਜਵਾਨ ਸ਼ਹੀਦ ਹੋ ਗਏ ਹਨ। ਅੱਤਾਵਾਦੀਆਂ ਵਲੋਂ ਕੀਤੇ ਗਏ ਇਸ ਕਾਇਰਾਨਾ ਹਮਲੇ ਉਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵਿਟ ਕੀਤਾ ਹੈ।


ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਪੁਲਵਾਮਾ ਵਿਚ ਸੀ. ਆਰ. ਪੀ. ਐੱਫ਼ ਦੇ ਜਵਾਨਾਂ 'ਤੇ ਹੋਇਆ ਹਮਲਾ ਨਿੰਦਣਯੋਗ ਹੈ। ਮੈਂ ਇਸ ਨਾ-ਸਹਾਰਣਯੋਗ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ। ਸਾਡੇ ਬਹਾਦੁਰ ਸੁਰੱਖਿਆ ਕਰਮਚਾਰੀਆਂ ਦੀਆਂ ਕੁਰਬਾਨੀਆਂ ਨੂੰ ਵਿਅਰਥ (ਜਾਇਆ) ਨਹੀਂ ਜਾਣੀਆਂ ਚਾਹੀਦੀਆਂ।


ਪੂਰੇ ਦੇਸ਼ ਨੂੰ ਬਹਾਦਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਣਾ ਚਾਹੀਦਾ ਹੈ। ਮੈਂ ਆਸ ਕਰਦਾ ਹਾਂ ਕਿ ਜ਼ਖਮੀ ਜਵਾਨ ਛੇਤੀ ਠੀਕ ਹੋ ਜਾਣ। ਇਸ ਸੰਬਧੀ ਇਕ ਹੋਰ ਟਵੀਟ ਰਾਹੀਂ ਮੋਦੀ ਨੇ ਕਿਹਾ ਕਿ ਪੁਲਵਾਮਾ ਹਮਲੇ ਸੰਬੰਧੀ ਉਨ੍ਹਾਂ ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲਹੋਈ ਹੈ। ਉਨ੍ਹਾਂ ਨੇ ਸਾਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ। 

More News

NRI Post
..
NRI Post
..
NRI Post
..