ਐਨ .ਆਰ .ਆਈ ਮੀਡਿਆ :ਸਾਲ 2013 ਵਿੱਚ, ਇੱਕ ਨਾਬਾਲਗ ਲੜਕੀ ਨੇ ਜੋਧਪੁਰ ਨੇੜੇ ਆਸ਼ਰਮ ਵਿੱਚ ਆਸਾਰਾਮ ‘ਤੇ ਬਲਾਤਕਾਰ ਦੇ ਦੋਸ਼ ਵਿੱਚ ਜੋਧਪੁਰ ਦੀ ਅਦਾਲਤ ਚ ਬੰਦ ,ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੇ ਸਵੀਕਾਰ ਕਰ ਲਈ ਹੈ। ਆਸਾਰਾਮ ਦੀ ਅਰਜ਼ੀ 'ਤੇ ਜਨਵਰੀ ਦੇ ਤੀਜੇ ਹਫਤੇ ਸੁਣਵਾਈ ਹੋਵੇਗੀ। ਆਸਾਰਾਮ ਨੇ ਆਪਣੀ ਉਮਰ ਬਾਰੇ ਦਲੀਲ ਦਿੰਦਿਆਂ ਅਦਾਲਤ ਵਿੱਚ ਆਪਣੀ ਸੁਣਵਾਈ ਦੀ ਅਪੀਲ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਆਸਾਰਾਮ ਨੂੰ 31 ਅਗਸਤ 2013 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਸਾਰਾਮ 'ਤੇ ਪੋਸਕੋ, ਜੁਵੇਨਾਈਲ ਜਸਟਿਸ ਐਕਟ, ਬਲਾਤਕਾਰ, ਅਪਰਾਧਿਕ ਸਾਜਿਸ਼ ਅਤੇ ਹੋਰ ਕਈ ਕੇਸ ਦਰਜ ਹਨ। ਜਿਕਰੇਖਾਸ ਹੈ ਕਿ ਸਾਲ 2014 ਵਿਚ ਆਸਾਰਾਮ ਨੇ ਸੁਪਰੀਮ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਪਰ ਹੁਣ ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੇ ਸਵੀਕਾਰ ਕਰ ਲਈ ਹੈ।



