ਜੋਡੀ ਵਿਲਸਨ ਰੇਅਬੋਲਡ ਤੋਂ ਪ੍ਰਧਾਨ ਮੰਤਰੀ ਟਰੂਡੋ ਨੇ ਮੰਗੀ ਮਾਫ਼ੀ

by mediateam

22 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਸਐਨਸੀ-ਲਾਵਾਲਿਨ ਵਿਵਾਦ ਸ਼ੁਰੂ ਹੋਣ ਵਾਲੇ ਦਿਨਾਂ ਵਿੱਚ ਅਣਦੱਸੇ ਲਿਬਰਲ ਸਰੋਤਾਂ ਵੱਲੋਂ ਲਿਬਰਲ ਐਮਪੀ ਜੋਡੀ ਵਿਲਸਨ ਰੇਅਬੋਲਡ ਉੱਤੇ ਕੀਤੇ ਨਿਜੀ ਹਮਲਿਆਂ ਦੀ ਨਿਖੇਧੀ ਨਾ ਕਰਨ ਲਈ ਉਨ੍ਹਾਂ ਤੋਂ ਮੁਆਫੀ ਮੰਗੀ ਹੈ | ਇਹ ਬਿਆਨ ਟਰੂਡੋ ਵੱਲੋਂ ਉਸ ਸਮੇਂ ਆਇਆ ਜਦੋਂ ਰੇਅਬੋਲਡ ਨੇ 170 ਹੋਰਨਾਂ ਲਿਬਰਲ ਐਮਪੀਜ਼ ਸਮੇਤ ਕੌਮੀ ਕਾਕਸ ਮੀਟਿੰਗ ਵਿੱਚ ਹਿੱਸਾ ਲਿਆ |


ਉਸ ਦੀ ਫੈਡਰਲ ਕੈਬਨਿਟ ਨਾਲ ਗੱਲ ਕਰਨ ਦੀ ਬੇਨਤੀ ਸਵੀਕਾਰ ਕਰ ਲਈ ਗਈ | ਮੀਟਿੰਗ ਵਿੱਚ ਕਿਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਲੱਗ ਸਕੀ | ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕਈ ਲਿਬਰਲ ਐਮਪੀਜ਼ ਨੇ ਆਖਿਆ ਕਿ ਮੀਟਿੰਗ ਕਾਫੀ ਸਫਲ ਤੇ ਸਕਾਰਾਤਮਕ ਰਹੀ ਪਰ ਉਨ੍ਹਾਂ ਕੋਈ ਵੇਰਵੇ ਨਹੀਂ ਦਿੱਤੇ |