ਪ੍ਰਧਾਨਮੰਤਰੀ ਟਰੂਡੋ ਪਹਿਲੀ ਕਾਨਫਰੰਸ ਵਿੱਚ ਬੋਲੇ – ਗਠਜੋੜ ਦੀ ਜ਼ਰੂਰਤ ਨਹੀਂ

by

ਓਟਵਾ , 24 ਅਕਤੂਬਰ ( NRI MEDIA )

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ 20 ਨਵੰਬਰ ਨੂੰ ਆਪਣੀ ਨਵੀਂ ਮੰਤਰੀ ਮੰਡਲ ਬਾਰੇ ਖੁਲਾਸਾ ਕਰਨਗੇ ਅਤੇ ਵਿਰੋਧੀ ਪਾਰਟੀਆਂ ਦੇ ਨਾਲ ਕੰਮ ਕਰਨ ਦੀ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖਣਗੇ , ਚੋਣਾਂ ਦੀ ਰਾਤ ਤੋਂ ਬਾਅਦ ਵੋਟਰਾਂ ਵਲੋਂ ਲਿਬਰਲਾਂ ਨੂੰ ਘੱਟਗਿਣਤੀ ਫ਼ਤਵਾ ਸੌਂਪਣ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਜਨਤਕ ਟਿੱਪਣੀ ਹੈ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਸਦੀ ਕਿਸੇ ਵੀ ਤਰ੍ਹਾਂ ਦਾ ਰਸਮੀ ਗੱਠਜੋੜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।


ਸੋਮਵਾਰ ਦੀਆਂ ਚੋਣਾਂ ਵਿਚ ਘੱਟਗਿਣਤੀ ਦੀ ਸਰਕਾਰ ਜਿੱਤਣ ਤੋਂ ਬਾਅਦ ਨੈਸ਼ਨਲ ਪ੍ਰੈਸ ਥੀਏਟਰ ਵਿਚ ਆਪਣੀ ਪਹਿਲੀ ਨਿਊਜ਼ ਕਾਨਫਰੰਸ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਉਹ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਬਲਾਕ ਕਿਉਬਿਕਸ ਸਮੇਤ ਹੋਰ ਪਾਰਟੀਆਂ ਨਾਲ ਕੰਮ ਕਰਨਗੇ , ਆਉਣ ਵਾਲੇ ਹਫਤਿਆਂ ਵਿੱਚ, ਟਰੂਡੋ ਨੇ ਕਿਹਾ, ਉਹ ਪਾਰਟੀ ਦੇ ਹਰੇਕ ਨੇਤਾ ਨਾਲ ਬੈਠ ਕੇ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਉਹ ਇਕੱਠੇ ਕਿਵੇਂ ਕੰਮ ਕਰ ਸਕਦੇ ਹਨ ਬਾਰੇ ਵਿਚਾਰ ਵਟਾਂਦਰੇ ਦੀ ਯੋਜਨਾ ਬਣਾ ਰਹੇ ਹਨ।


ਉਨ੍ਹਾਂ ਕਿਹਾ, “ਇਹ ਕਈ ਤਰ੍ਹਾਂ ਦੀਆਂ ਅਤੇ ਭਿੰਨ ਭਿੰਨ ਗੱਲਾਂਬਾਤਾਂ ਕਰਨਗੇ, ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਰਸਮੀ ਗੱਠਜੋੜ- ਰਸਮੀ ਜਾਂ ਗੈਰ ਰਸਮੀ ਗੱਠਜੋੜ ਬਣਨਾ ਸਾਡੀ ਯੋਜਨਾਵਾਂ ਵਿੱਚ ਨਹੀਂ ਹੈ , ਇਸ ਤੋਂ ਸਾਫ ਹੈ ਕਿ ਪ੍ਰਧਾਨਮੰਤਰੀ ਟਰੂਡੋ ਆਉਣ ਵਾਲੀ ਸਰਕਾਰ ਲਈ ਐਨਡੀਪੀ ਲੀਡਰ ਜਗਮੀਤ ਸਿੰਘ ਦੀ ਮਦਦ ਲੈਣ ਤੋਂ ਗੁਰੇਜ਼ ਕਰ ਰਹੇ ਹਨ |


More News

NRI Post
..
NRI Post
..
NRI Post
..