JODY WILSON ਵਲੋਂ ਅਚਾਨਕ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ JUSTIN TRUDEAU ਕਰਨਗੇ ਰਾਜਨੀਤੀ ‘ਚ ਤਬਦੀਲੀ

by mediateam

2 ਮਾਰਚ, ਸਿਮਰਨ ਕੌਰ- (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਫਿਰ ਆਪਣੇ ਮੰਤਰੀ ਮੰਡਲ ਵਿਚ ਤਬਦੀਲੀ ਕਰਨ ਜਾ ਰਹੇ ਹਨ | ਇਹ ਪਰਿਵਰਤਨ ਜੋਡੀ ਵਿਲਸਨ ਰੇਅਬੋਲਡ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਦੇ ਕਾਰਨ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਵਿੱਚ ਇਸ ਵਾਰੀ ਕਿਸੇ ਨਵੇਂ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ।


ਪਤਾ ਲੱਗਿਆ ਹੈ ਕਿ ਲਾਰੈਂਸ ਮੈਕਾਲੇ ਨੂੰ ਖੇਤੀਬਾੜੀ ਦੀ ਥਾਂ ਵੈਟਰਨਜ਼ ਅਫੇਅਰਜ਼ ਮੰਤਰਾਲਾ ਦਿੱਤਾ ਜਾਵੇਗਾ। ਮੈਰੀ ਕਲਾਡੇ ਬਿਬਿਊ ਨੂੰ ਕੌਮਾਂਤਰੀ ਵਿਕਾਸ ਦੀ ਥਾਂ ਹੁਣ ਖੇਤੀਬਾੜੀ ਮੰਤਰਾਲਾ ਦਿੱਤਾ ਜਾਵੇਗਾ। ਕੌਮਾਂਤਰੀ ਵਿਕਾਸ ਬਾਰੇ ਮੰਤਰਾਲਾ ਵੀ ਕਿਸੇ ਕੈਬਨਿਟ ਮੈਂਬਰ ਨੂੰ ਹੀ ਦੇਣ ਦੀ ਸੰਭਾਵਨਾ ਹੈ। ਇਹ ਫੇਰਬਦਲ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਟਰੂਡੋ ਨੂੰ ਕਰਨਾ ਪੈ ਰਿਹਾ ਹੈ।


ਜ਼ਿਕਰਯੋਗ ਹੈ ਕਿ ਵਿਲਸਨ ਰੇਅਬੋਲਡ ਨੇ ਐਸਐਨਸੀ-ਲਾਵਾਲਿਨ ਸਕੈਂਡਲ ਤੋਂ ਬਾਅਦ 12 ਫਰਵਰੀ ਨੂੰ ਵੈਟਰਨਜ ਅਫੇਅਰਜ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਮੰਤਰਾਲਾ ਰੱਖਿਆ ਮੰਤਰੀ ਹਰਜੀਤ ਸੱਜਣ ਸਾਂਭ ਰਹੇ ਹਨ। ਦਸ ਦਈਏ ਕਿ ਟਰੂਡੋ ਇਹ ਔਹਦਾ ਆਪਣੇ ਲਿਬਰਲਾਂ ਵਿੱਚੋਂ ਹੀ ਕਿਸੇ ਨੂੰ ਸੋਪਣਗੇ | 

More News

NRI Post
..
NRI Post
..
NRI Post
..