ਕਮਲਾ ਹੈਰਿਸ ਦਾ ਟਰੰਪ ਤੇ ਨਿਸ਼ਾਨਾ – ਵ੍ਹਾਈਟ ਹਾਊਸ ਵਿੱਚ ਰਹਿ ਰਿਹਾ ਹੈ ਸ਼ਿਕਾਰੀ

by mediateam

ਵਾਸ਼ਿੰਗਟਨ , 04 ਜੁਲਾਈ ( NRI MEDIA )

ਅਮਰੀਕੀ ਚੋਣਾਂ ਆਉਂਦੇ ਹੀ ਡੇਮੋਕ੍ਰੇਟ੍ਸ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਉੱਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ , ਬੁੱਧਵਾਰ ਨੂੰ ਆਯੋਵਾ ਵਿਖੇ ਹੋਏ ਇਕ ਸਮਾਗਮ ਦੌਰਾਨ ਅਮਰੀਕੀ ਚੋਂਣਾ 2020 ਦੀ ਰਾਸ਼ਟਰਪਤੀ ਔਹਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ ਤਿੱਖੇ ਬੋਲਾਂ ਨਾਲ ਡੋਨਾਲਡ ਟਰੰਪ ਉਤੇ ਸਿਧੇ ਵਾਰ ਕੀਤੇ , ਉਨ੍ਹਾਂ ਨੇ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਇਸ ਸਮੇ ਇਕ ਸ਼ਿਕਾਰੀ ਰਹਿ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਕਮਲਾ ਹੈਰਿਸ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਹੈ ,  ਉਨ੍ਹਾਂ ਕਿਹਾ ਕਿ ਇਕ ਪ੍ਰੋਸੀਕਯੂਟਰ ਦੇ ਅਨੁਭਵ ਨਾਲ ਉਹ ਅਜਿਹੇ ਸ਼ਿਕਾਰੀਆਂ ਨੂੰ ਜਾਣਦੇ ਹਨ |


ਇਸ ਸਮਾਗਮ ਵਿਖੇ ਕਮਲਾ ਹੈਰਿਸ ਨੇ ਕਿਹਾ "ਮੈਂ ਵੱਡੇ ਬੈਂਕਾਂ ਉਪਰ ਮੁਕਦੱਮ ਚਲਾਇਆ ਜਦ ਉਹ ਮਕਾਨ ਮਾਲਿਕਾਂ ਨੂੰ ਸ਼ਿਕਾਰ ਬਣਾ ਰਹੇ ਸਨ, ਮੈਂ ਦਵਾਈ ਨਿਰਮਾਤਾ ਕੰਪਨੀਆਂ ਤੇ ਖਿਲਾਫ ਮੁਕੱਦਮਾ ਲੜਿਆ ਜਦ ਉਹ ਵਡਿਆਂ ਨੂੰ ਸ਼ਿਕਾਰ ਬਣਾ ਰਹੇ ਸਨ, ਮੈਂ ਓਹਨਾ ਅੰਤਰ-ਰਾਸ਼ਟਰੀ ਸਹਿਯੋਗ ਸੰਸਥਾਨਾਂ ਖਿਲਾਫ ਮੁੱਕਦਮਾ ਚਲਾਯਾ ਜਦ ਉਹ ਬੱਚਿਆਂ ਅਤੇ ਔਰਤਾਂ ਦਾ ਸ਼ਿਕਾਰ ਕਰ ਰਹੇ ਸਨ। ਇਸਦੇ ਨਾਲ ਹੀ ਹੈਰਿਸ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ, ਡੋਨਾਲਡ ਟਰੰਪ ਦਾ ਸ਼ਿਕਾਰੀ ਸੁਭਾਵ ਹੈ ਅਤੇ ਸ਼ਿਕਾਰੀਆਂ ਵਰਗੀ ਹੀ ਸੂਝ ਹੈ, ਤੁਹਾਨੂੰ ਸ਼ਿਕਾਰੀਆਂ ਵਾਰੇ ਇਕ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਉਹ ਸਿਰਫ ਕਮਜ਼ੋਰਾਂ ਦਾ ਹੀ ਸ਼ਿਕਾਰ ਕਰਦੇ ਹਨ, ਉਹ ਹਮੇਸ਼ਾ ਉਹਨਾਂ ਦਾ ਸ਼ਿਕਾਰ ਕਰਦੇ ਹਨ ਜੋ ਲੋਕ ਖੁਦ ਨੂੰ ਤਾਕਤਵਰ ਨਹੀਂ ਮਨਦੇ।

ਇਸਤੋਂ ਅਲਾਵਾ ਕਮਲਾ ਹੈਰਿਸ ਨੇ ਦਸਿਆ ਕਿ, ਡੇਮੋਕ੍ਰੇਟ੍ਸ ਦੇ ਕੋਲ ਡੌਨਲਡ ਟਰੰਪ ਦੇ ਖਿਲਾਫ ਹੋਰ ਚਾਰ ਸਾਲਾਂ ਵਾਸਤੇ ਸਫ਼ਲਤਾਪੂਰਵਕ ਮੁੱਕਦਮਾ ਚਲਾਉਣ ਦੀ ਜਿੰਮੇਵਾਰੀ ਹੈ ਅਤੇ ਉਹ ਅਜਿਹਾ ਕਰਨ ਲਈ ਤਿਆਰ ਹੈ , ਡੇਮੋਕ੍ਰੇਟ੍ਸ ਨੇ ਹਮੇਸ਼ਾ ਤੋਂ ਹੀ ਟਰੰਪ ਦੇ ਨਾਮ ਨਾਲ 'ਸ਼ਿਕਾਰੀ' ਸ਼ਬਦ ਜੋੜ੍ਹਿਆ ਹੈ।

More News

NRI Post
..
NRI Post
..
NRI Post
..