ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਅਕਸਰ ਆਪਣੇ ਬਿਆਨਾ ਲਈ ਚਰਚਾ ਵਿਚ ਰਹੀ ਹੈ | ਹਾਲ ਹੀ ਚ ਕੰਗਨਾ ਨੇ ਇਕ ਚੈਨਲ ਨੂੰ ਦਿਤੇ ਇੰਟਰਵਿਊ ਚ ਇੰਡਸਟਰੀ ਨੂੰ ਲੈ ਕੇ ਇਹਦਾ ਦੇ ਸਨਸਨੀਖੇਜ ਖੁਲਾਸੇ ਕੀਤੇ ਹਨ , ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕ ਰੱਖ ਦਿੱਤਾ ਹੈ | ਇੰਟਰਵਿਊ ਵਿਚ ਕੰਗਨਾ ਨੇ ਇੰਡਸਟਰੀ ਚ ਫੈਲੇ ਡਰੱਗਸ ਕਨੈਕਸ਼ਨ ਦੀ ਪੋਲ ਖੋਲ ਕੇ ਰੱਖ ਦਿਤੀ ਹੈ |
ਇਸ ਇੰਟਰਵਿਊ ਚ ਕੰਗਨਾ ਰਣੌਤ ਨੇ ਆਹ ਵੀ ਦਸਿਆ ਕਿ ਫਿਲਮ ਸ੍ਟਾਰਸ ਦੀ ਪਾਰਟੀਆਂ ਚ ਕਿਸ ਤਰ੍ਹਾਂ ਡਰੱਗਸ ਪਾਣੀ ਦੀ ਤਰ੍ਹਾਂ ਬਹਿੰਦਾ ਹੈ |ਇਸ ਇੰਟਰਵਿਊ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ਉਤੇ ਵੀ ਤਹਿਲਕਾ ਮਚਾ ਦਿੱਤਾ ਹੈ | ਇਸਦੇ ਚਲਦੇ ਕੰਗਨਾ ਨੇ ਇਕ ਪੋਸਟ ਸ਼ੇਯਰ ਕਰ ਦਸਿਆ ਕਿ ਉਹਨਾਂ ਦੀ ਮਾਂ ਇਸ ਖ਼ਤਰਨਾਕ ਇੰਟਰਵਿਊ ਤੋਂ ਡਰ ਗਈ ਹੈ |
ਕੰਗਨਾ ਨੇ ਦਸਿਆ ਕਿ ਉਹਨਾਂ ਨੇ ਆਪਣੀ ਮਾਂ ਤੋਂ ਬੀਤੇ ਦਿਨ ਪੁੱਛਿਆ ਕਿ ਉਹਨਾਂ ਨੂੰ ਇੰਟਰਵਿਊ ਕੀਦਾ ਦੀ ਲੱਗੀ ਤੇ ਇਸ ਉਤੇ ਉਹਨਾਂ ਦੀ ਮਾਂ ਉੱਚੀ ਉੱਚੀ ਰੋਂਣ ਲਗ ਪਈ| ਕੰਗਨਾ ਰਣੌਤ ਨੇ ਟਵੀਟ ਕਰ ਲਿਖਿਆ -' ਕਲ ਰਾਤ ਮੈਂ ਮਾਤਾ ਜੀ ਨੂੰ ਫੋਨ ਕਰ ਪੁੱਛਿਆ ਕਿ ਓਹਨਾ ਨੂੰ ਇੰਟਰਵਿਊ ਕੀਦਾ ਦੀ ਲਗੀ , ਤਾ ਉਹ ਕਹਿਣ ਲਗੀ ਕਿ ਮੈਂ ਤੇਰੇ ਵਿਆਹ ਲਈ ਉਪਵਾਸ ਕਰਦੀ ਹਾਂ ਤੇ ਤੂੰ ਦੁਨੀਆ ਨੂੰ ਆਪਣੇ ਨਾਲ ਹੋਏ ਹਾਦਸਿਆਂ ਬਾਰੇ ਦਸਦੀ ਰਹਿੰਦੀ ਹੈ |
ਹੁਣ ਫੋਨ ਤੇ ਫੋਨ ਆ ਰਹੇ ਹਨ , ਲਗਦਾ ਹੈ ਉਹਨਾਂ ਦਾ ਰੋਂਣ ਦਾ ਨਹੀਂ ਰੁਲਾਉਂਣ ਦਾ ਇਰਾਦਾ ਹੈ |ਕਿ ਕੀਤਾ ਜਾਵੇ?' ਕੰਮ ਦੀ ਗੱਲ ਕਰੀਏ ਤਾ ਕੰਗਨਾ ਮਸ਼ਹੂਰ ਐਕਟਰੈਸ ਤੇ ਪਾਲੀਟਿਸ਼ਿਅਨ ਜੈਅਲਲਿਤਾ ਦੀ ਬਾਇਓਪਿਕ ਵਿਚ ਕੰਮ ਕਰ ਰਹੀ ਹੈ | ਤੇ ਇਸ ਫਿਲਮ ਨੂੰ ਤਿੰਨ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ | ਜਿਹਦੇ ਵਿਚ ਤਾਮਿਲ ਤੇਲਗੂ ਅਤੇ ਹਿੰਦੀ ਸ਼ਾਮਲ ਹੈ | ਇਸ ਤੋਂ ਇਲਾਵਾ ਉਹ ਫਿਲਮ ਧਾਕੜ ਤੇ ਤੇਜਰਸ ਵਿਚ ਨਜਰ ਆ ਸਕਦੀ ਹੈ |



