ਕਾਂਝਵਾਲਾ ਮਾਮਲਾ : ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਸ਼ਾਹਰੁਖ ਖਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵੇਂ ਸਾਲ ਵਾਲੀ ਰਾਤ ਦਿੱਲੀ ਦੇ ਕਾਂਝਵਾਲਾ 'ਚ ਇੱਕ 20 ਸਾਲਾ ਕੁੜੀ ਅੰਜਲੀ ਨੂੰ ਇੱਕ ਕਾਰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ,ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਦੇਸ਼ ਭਰ ਦੇ ਲੋਕਾਂ ਨੂੰ ਹਿੱਲਾ ਕੇ ਰੱਖ ਦਿੱਤਾ । ਪੀੜਤ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਅੰਜਲੀ ਦੇ ਸਰੀਰ 'ਤੇ 40 ਤੋਂ ਵੱਧ ਬਾਹਰੀ ਸੱਟਾਂ ਲੱਗੀਆਂ ਸੀ ਤੇ ਖੂਨ ਜਿਆਦਾ ਵਹਿ ਜਾਨ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਿਸ ਨੇ ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਹਾਲੇ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੰਜਲੀ ਦੇ ਪਰਿਵਾਰ ਲਈ ਹੁਣ ਸ਼ਾਹਰੁਖ ਖਾਨ ਮਸੀਹਾ ਬਣ ਕੇ ਆਏ ਹਨ। ਦੱਸਿਆ ਜਾ ਰਿਹਾ ਕਿ ਅੰਜਲੀ ਆਪਣੇ ਘਰ 'ਚ ਇਕਲੌਤੀ ਕਮਾਉਣ ਵਾਲੀ ਸੀ। ਸ਼ਾਹਰੁਖ ਖਾਨ ਨੇ ਆਪਣੇ ਮੀਰ ਫਾਊਡੇਸ਼ਨ ਰਾਹੀਂ ਅੰਜਲੀ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ ।ਅੰਜਲੀ ਦੇ ਘਰ 'ਚ ਮਾਂ ਤੇ ਭੈਣ -ਭਰਾ ਹਨ ।ਮੀਰ ਫਾਊਡੇਸ਼ਨ ਪੀੜਤ ਦੀ ਮਾਂ ਦੇ ਇਲਾਜ਼ ਵਿੱਚ ਮਦਦ ਕਰਨ ਜਾ ਰਹੀ ਹੈ ।