ਕਰਨਾਟਕ ਵਿੱਚ ਫਿਰ ਆਹਮਣੇ ਸਾਹਮਣੇ ਕਾਂਗਰਸ ਬੀਜੇਪੀ – ਸਰਕਾਰ ਡਿੱਗਣ ਦਾ ਖਤਰਾ ਬਰਕਰਾਰ

by mediateam

ਬੰਗਲੌਰ , 10 ਜੁਲਾਈ ( NRI MEDIA )

ਕਰਨਾਟਕ ਵਿੱਚ ਬੀਜੇਪੀ ਅਤੇ ਕਾਂਗਰਸ ਆਹਮੇਂ ਸਾਹਮਣੇ ਹਨ ਅਤੇ ਇਥੇ ਰਾਜਨੀਤਿਕ ਸੰਕਟ ਵਧਦਾ ਜਾ ਰਿਹਾ ਹੈ , ਹੁਣ ਅਸਤੀਫੇ ਦੇ ਪ੍ਰਵਾਨ ਨਾ ਹੋਣ ਤੋਂ ਬਾਅਦ ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ , ਵਿਧਾਇਕਾਂ ਨੇ ਸਪੀਕਰ ਉੱਤੇ ਦੋਸ਼ ਲਗਾਇਆ ਹੈ ਕਿ ਰਮੇਸ਼ ਕੁਮਾਰ ਨੂੰ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਚਾਹੀਦੀ ਹੈ ਪਰ ਉਹ ਜਾਣ ਬੁੱਝ ਕੇ ਅਜੇਹੀ ਰਾਜਨੀਤੀ ਖੇਡ ਰਹੇ ਹਨ , ਓਥੇ ਹੀ ਵਿਧਾਇਕਾਂ ਦੇ ਅਸਤੀਫੇ ਦੇ ਪਿੱਛੇ ਕਾਂਗਰਸ ਅਤੇ ਜੇਡੀਐਸ ਨੇ ਬੀਜੇਪੀ ਦੇ ਸੀਨੀਅਰ ਨੇਤਾ ਯੇਦਿਰੁੱਪਾ ਤੇ ਦੋਸ਼ ਲਾਏ ਹਨ |


ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਮੰਗਲਵਾਰ ਨੂੰ 13 ਵਿੱਚੋ 8 ਵਿਧਾਇਕਾਂ ਦੇ ਅਸਤੀਫੇ ਸਵੀਕਾਰ ਨਹੀਂ ਕੀਤੇ ਸਨ , ਊਨਾ ਨੇ ਕਿਹਾ ਕਿ 13 ਵਿਚੋਂ 8 ਵਿਧਾਇਕਾਂ ਦਾ ਅਸਤੀਫਾ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ , ਇਸ ਬਾਰੇ ਉਨ੍ਹਾਂ ਨੇ ਰਾਜਪਾਲ ਵਜੂਭਾਈ ਪਟੇਲ ਨੂੰ ਵੀ ਸੂਚਿਤ ਕੀਤਾ ਹੈ ਕਿ ਕੋਈ ਵੀ ਬਾਗੀ ਵਿਧਾਇਕ ਮੈਨੂੰ ਆ ਕੇ ਨਹੀਂ ਮਿਲਿਆ , ਉਨ੍ਹਾਂ ਰਾਜਪਾਲ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸੰਵਿਧਾਨ ਅਨੁਸਾਰ ਕੰਮ ਕਰ ਹੈ ਹਨ , ਉੱਥੇ, ਕਾਂਗਰਸ-ਜੇ ਡੀ ਐਸ ਦੇ 10 ਬਾਗੀ ਵਿਧਾਇਕ ਮੁੰਬਈ ਦੇ ਰੇਨੇੰਸ ਹੋਟਲ ਵਿੱਚ ਹਨ ,  ਬੁੱਧਵਾਰ ਨੂੰ ਉਨ੍ਹਾਂ ਨੂੰ ਮਿਲਣ ਲਈ ਪਹੁੰਚਣ ਵਾਲੇ ਕਾਂਗਰਸ ਆਗੂ ਸ਼ਿਵ ਕੁਮਾਰ ਨੂੰ ਮੁੰਬਈ ਪੁਲਿਸ ਨੇ ਹੋਟਲ ਦੇ ਭਰ ਰੋਕ ਦਿੱਤਾ , ਇਸ ਉੱਤੇ ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਇਥੇ ਕਮਰਾ ਬੁੱਕ ਕੀਤਾ ਹੈ ਅਤੇ ਉਨ੍ਹਾਂ ਦੇ ਕੁਝ ਦੋਸਤ ਇੱਥੇ ਰੁਕੇ ਹਨ , ਉਹਨਾਂ ਨੇ ਕਿਹਾ ਕਿ ਉਹ ਵਿਧਾਇਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਉੱਥੇ ਹੀ, ਜੇਡੀਐਸ ਆਗੂ ਨਰਾਇਣ ਗੌੜਾ ਦੇ ਸਮਰਥਕਾਂ ਨੇ ਹੋਟਲ ਦੇ ਬਾਹਰ ਸ਼ਿਵ ਕੁਮਾਰ ਗੋ ਬੈਕ ਦੇ ਨਾਰੇ ਲਾਏ |

ਕਰਨਾਟਕ ਵਿਧਾਨਸਭਾ ਦਾ ਕੀ ਹਾਲ ?

ਕਾਂਗਰਸ-ਜੇ ਡੀ ਐਸ ਦੇ 14 ਵਿਧਾਇਕਾਂ ਨੇ ਸਪੀਕਰ ਨੂੰ ਅਸਤੀਫਾ ਦਿੱਤਾ ਹੈ , ਜੇ 14 ਵਿਧਾਇਕਾਂ ਦਾ ਅਸਤੀਫਾ ਸਵੀਕਾਰ ਹੋ ਗਿਆ ਤਾਂ ਕਰਨਾਟਕ ਵਿਧਾਨਸਭਾ ਵਿਚ ਮੈਂਬਰ ਦੀ ਗਿਣਤੀ 210 ਰਹਿ ਜਾਵੇਗੀ , ਇਥੇ ਬਹੁਮਤ ਲਈ 105 ਵਿਧਾਇਕਾਂ ਦੀ ਜ਼ਰੂਰਤ ਹੈ , ਕੁਮਾਰਸਵਾਮੀ ਸਰਕਾਰ ਕੋਲ ਇਸ ਸਮੇਂ ਸਿਰਫ 102 ਵਿਧਾਇਕਾਂ ਦਾ ਸਮਰਥਨ ਹੈ ਇਸ ਨਾਲ ਸਰਕਾਰ ਡਿੱਗਣ ਦਾ ਖਤਰਾ ਹੈ |

More News

NRI Post
..
NRI Post
..
NRI Post
..