ਕਈ ਥਾਵਾਂ ’ਤੇ ਲੱਗੇ ਖਾਲਿਸਤਾਨ ਦੇ ਬੈਨਰ,ਸਰਕਾਰ ਨੇ ਅੱਖ ਕੰਨ ਬੰਦ ਕੀਤੇ ਹਨ : ਹਿੰਦੂ ਸੰਘਰਸ਼ ਕਮੇਟੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੀ ਬੈਠਕ ਕਮੇਟੀ ਦੇ ਸੰਯੋਜਕ ਜੈ ਗੋਪਾਲ ਲਾਲੀ ਅਤੇ ਪ੍ਰਧਾਨ ਸਚਿਨ ਮਹਿਰਾ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ, ਜਿਸ ਵਿਚ ਯਸ਼ਪਾਲ ਅਤੇ ਮਹਿੰਦਰ ਪਾਲ ਵੀ ਸ਼ਾਮਲ ਹੋਏ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਖਾਲਿਸਤਾਨ ਸਮਰਥਕ ਸਰਗਰਮ ਰੂਪ ’ਤੇ ਖੁਲ੍ਹੇਆਮ ਖਾਲਿਸਤਾਨ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ ਪਰ ਇਸ ਵਿਸ਼ੇ ’ਤੇ ਸੂਬੇ ਦਾ ਕਨੂੰਨ ਅਤੇ ਸਰਕਾਰ ਅੱਖ ਕੰਨ ਬੰਦ ਕੀਤੇ ਹੋਏ ਬੈਠਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਬੈਨਰ ਲਗਾਏ ਗਏ ਹਨ।

ਇਹ ਬੈਨਰ ਇਸ ਗੱਲ ਦਾ ਪ੍ਰਮਾਣ ਹਨ ਕਿ ਜੇਕਰ ਪੁਲਿਸ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਬਾਹਰ ਖਾਲਿਸਤਾਨ ਦੇ ਪ੍ਰਚਾਰ ਦੇ ਬੈਨਰ ਸਾਹਮਣੇ ਆ ਰਹੇ ਹਨ ਤਾਂ ਫਿਰ ਸੂਬੇ ਦੇ ਕਿਸੇ ਇਲਾਕੇ ਵਿਚ ਖਾਲਿਸਤਾਨ ਸਮਰਥਕ ਵਰਗ ਦੇ ਲੋਕ ਖਾਲਿਸਤਾਨ ਦੇ ਪ੍ਰਚਾਰ-ਪ੍ਰਸਾਰ ਨੂੰ ਖੁਲ੍ਹੇਆਮ ਅੰਜਾਮ ਦੇ ਸਕਦੇ ਹਨ।