ਦੇਖੋ ਜਗ੍ਹਾ-ਜਗ੍ਹਾ ਲਿਖੇ ਗਏ ਖਾਲਿਸਤਾਨੀ ਨਾਅਰੇ

by mediateam

ਹੋਸ਼ਿਆਰਪੂਰ (NRI MEDIA) : ਪਿੱਛਲੇ ਕੁਛ ਸਮੇ ਤੋ ਖਾਲਿਸਤਾਨ ਸਮਰਥਕਾਂ ਵਲੋਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਮੱਕਸਦ ਦੇ ਨਾਲ ਵੱਖ ਵੱਖ  ਗਤੀਵਿਧੀਆਂ ਨੂੰ ਜਨਮ ਦਿੱਤਾ ਜਾ ਰਿਹਾ ਹੈ ਚਾਹੇ ਉਹ ਫਿਰ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਗੱਲ ਹੋਵੇ, ਚਾਹੇ ਖਾਲਿਸਤਾਨ ਦੇ ਹੱਕ ਵਿੱਚ ਦੀਵਾਰਾਂ ਤੇ ਲਿਖਣ ਦੀ ਗੱਲ ਹੋਵੇ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਹੁਣ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦਾ ਜਿਥੇ ਬੀਤੇ ਦਿਨੀਂ ਪਿੰਡ ਕਾਲੇਵਾਲ ਭਗਤਾਂ ਦੇ ਸਰਕਾਰੀ ਸਕੂਲ ਵਿਚ ਖਾਲਿਸਤਾਨੀ ਝੰਡਾ ਲਹਿਰਾਈਆ ਗਿਆ ਸੀ।


ਉਸਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਝੰਡੇ ਨੂੰ ਉਤਰਵਾ ਦਿੱਤਾ ਸੀ ਤੇ ਉਸਤੋਂ ਬਾਦ ਬੀਤੀ ਰਾਤ ਅਣਪਛਾਤੇ ਬੰਦਿਆਂ ਨੇ ਜੈਤਪੁਰ, ਬਾਹੋਵਾਲ ਸਮੇਤ ਹੋਰ ਪਿੰਡ ਵਿਚ ਖਾਲਿਸਤਾਨੀ ਪੱਖੀ ਨਾਹਰੇ ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ ਤੇ ਲਿਖ ਦਿੱਤੇ, ਜਿਸਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।


ਓਥੇ ਹੀ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਸਵੇਰੇ ਆਕੇ ਦੇਖਿਆ ਤਾਂ ਪਤਾ ਲੱਗਾ ਕਿ ਖਾਲਿਸਤਾਨ ਵੋਟ ਬਣਾਉਣ ਵੱਖ ਵੱਖ ਅਸਥਾਨਾਂ ਤੇ ਲਿਖਿਆ ਹੋਇਆ ਸੀ। ਦੱਸ ਦਈਏ ਕਿ ਇਸ ਸਾਰੇ ਮਾਮਲੇ ਵਾਰੇ ਰਜਿੰਦਰ ਸਿੰਘ ਐਸ ਐੱਚ ਓ ਚੱਬੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਖਾਲਿਸਤਾਨ ਦੇ ਵਾਰੇ ਲਿਖਿਆ ਹੋਇਆ ਸੀ ਉਸਨੂੰ ਮਿਟਾ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..