ਸਿਕਰੀ ਨੂੰ ਦੂਰ ਕਰਨ ਲਈ ਜਾਣੋ ਫਾਇਦੇਮੰਦ ਤਰੀਕੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਦੇ ਸਮੇ 'ਚ ਲੋਕ ਵਾਲਾਂ 'ਚ ਸਿਕਰੀ ਹੋਣ ਕਾਰਨ ਬਹੁਤ ਪ੍ਰੇਸ਼ਾਨ ਹਨ। ਜੇਕਰ ਤੁਸੀਂ ਇਸ ਤਰਾਂ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਖਾਣੇ 'ਚ ਇਸਤੇਮਾਲ ਹੋਣ ਵਾਲੀ ਕੜੀ ਪੱਤੇ ਦੀ ਮਦਦ ਨਾਲ ਸਿਕਰੀ ਨੂੰ ਦੂਰ ਕਰ ਸਕਦੇ ਹੋ। ਸਿਕਰੀ ਨੂੰ ਦੂਰ ਕਰਨ ਲਈ ਤੁਸੀਂ ਕੜੀ ਪੱਤੇ ਤੇ ਕਪੂਰ ਦੀ ਵਰਤੋਂ ਕਰ ਸਕਦੇ ਹੋ। ਦੱਸ ਦਈਏ ਕਿ ਕਪੂਰ ਤੇ ਕੜੀ ਪੱਤੇ 'ਚ ਪਾਏ ਜਾਣ ਵਾਲੇ ਐਂਟੀਫੰਗਲ ਗੁਣ ਸਿਕਰੀ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ । ਇਸ ਪੇਸਟ ਨੂੰ ਤਿਆਰ ਕਰਨ ਲਈ ਪਹਿਲਾਂ ਕੜੀ ਪੱਤੇ ਨੂੰ ਚੰਗੀ ਤਰਾਂ ਪੀਸ ਲਓ ਤੇ ਇਸ ਵਿੱਚ ਕਪੂਰ ਦਾ ਤੇਲ ਮਿਲਾਓ ।ਫਿਰ ਇਸ ਪੇਸਟ ਨੂੰ ਆਪਣੇ ਵਾਲਾਂ 'ਚ ਲਗਾਓ…. ਜੇਕਰ ਤੁਸੀਂ ਸਿਕਰੀ ਨੂੰ ਜਲਦ ਦੂਰ ਕਰਨਾ ਚਾਹੁੰਦੇ ਹੋ ਤਾਂ ਕੜੀ ਪੱਤਾ ਤੇ ਨਾਰੀਅਲ ਦਾ ਤੇਲ ਕਾਫੀ ਫਾਇਦੇਮੰਦ ਹੋਵੇਗਾ। ਵਾਲਾਂ 'ਚ ਨਿੰਬੂ ਦਾ ਰਸ ਲਗਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਕਿ ਨਿੰਬੂ ਵਿੱਚ ਵਿਟਾਮਿਨ -ਸੀ ਹੁੰਦਾ ਹੈ…ਜੋ ਕਿ ਸਾਡੇ ਵਾਲਾਂ ਲਈ ਕਾਫੀ ਲਾਭਦਾਇਕ ਹੁੰਦਾ ਹੈ ।