World AIDS Day ਤੇ ਜਾਣੋ AIDS ਨਾਲ ਸੰਬੰਧਿਤ ਕੁਝ ਖਾਸ ਗੱਲਾਂ

by simranofficial

ਐਨ .ਆਰ .ਆਈ ਮੀਡਿਆ : ਨਵੀਂ ਦਿੱਲੀ: ਵਿਸ਼ਵ ਵਿੱਚ ਏਡਜ਼ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 1 ਦਸੰਬਰ ਨੂੰ World AIDS Day ਮਨਾਇਆ ਜਾਂਦਾ ਹੈ। ਏਡਜ਼ ਇੱਕ ਲਾਇਲਾਜ ਬਿਮਾਰੀ ਹੈ। ਦੁਨੀਆਂ ਭਰ 'ਚ ਹਰ ਸਾਲ ਐਚਆਈਵੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 1 ਦਸੰਬਰ ਨੂੰ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਏਡਜ਼ ਨੂੰ ਅੰਗਰੇਜ਼ੀ ਭਾਸ਼ਾ 'ਚ Acquired Immune Deficiency Syndrome ਦੇ ਨਾਂ ਤੋਂ ਪਛਾਣਿਆ ਜਾਂਦਾ ਹੈ। ਇਹ ਬੀਮਾਰੀ HIV (Human immunodeficiency virus) ਕਾਰਨ ਹੁੰਦੀ ਹੈ।

ਇੱਕ ਲਾਇਲਾਜ ਬਿਮਾਰੀ ਹੈ। ਇਸਦਾ ਹੁਣ ਤੱਕ ਕੋਈ ਇਲਾਜ਼ ਨਹੀਂ ਮਿਲਿਆ ਹੈ । ਬਚਾਅ ਹੀ ਇਸਦਾ ਇਕਲੌਤਾ ਇਲਾਜ ਹੈ। ਇਹ ਬਿਮਾਰੀ ਹਿਊਮਨ ਇਮਿਊਨੋ ਡੈਫੀਸ਼ੀਐਂਸੀ (HIV) ਵਾਇਰਸ ਦੇ ਸੰਕਰਮਣ ਨਾਲ ਹੁੰਦੀ ਹੈ। ਦਰਅਸਲ, HIV ਇੱਕ ਵਾਇਰਸ ਹੈ । ਇਹ ਵਾਇਰਸ ਸਰੀਰ ਦੇ ਇਮਊਨ ਸਿਸਟਮ ‘ਤੇ ਹਮਲਾ ਕਰ ਕੇ ਟੀ ਸੈੱਲਾਂ ਨੂੰ ਖਤਮ ਕਰਦਾ ਹੈ । ਇਸ ਨਾਲ ਵਿਅਕਤੀ ਦਾ ਸਰੀਰ ਆਮ ਰੋਗਾਂ ਨਾਲ ਵੀ ਲੜਨ ਦੇ ਯੋਗ ਨਹੀਂ ਰਹਿੰਦਾ। ਸਮੇਂ ‘ਤੇ HIV ਦਾ ਇਲਾਜ ਨਾ ਹੋਣ ਨਾਲ ਇਸ ਦੀ ਇਨਫੈਕਸ਼ਨ ਵੱਧਦੀ ਹੈ ਅਤੇ ਏਡਜ਼ ਦਾ ਕਾਰਨ ਬਣ ਜਾਂਦੀ ਹੈ।

ਇਸ ਬੀਮਾਰੀ ਕਾਰਨ ਮਨੁੱਖ ਦਾ ਇਮਿਊਨ ਸਿਸਟਮ ਕਮਜੋਰ ਹੋ ਜਾਂਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਗੁਆ ਦਿੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਏਡਜ਼ ਦਿਵਸ 2019 'ਤੇ ਇਕ ਵੱਖਰੀ ਥੀਮ ਰੱਖੀ ਗਈ ਹੈ, ਜਿਸ ਦਾ ਨਾਂ ਹੈ - 'ਕਮਿਊਨਿਟੀਜ਼ ਮੇਕ ਦੀ ਡਿਫਰੈਂਸ'।ਇਹ ਸਿੱਧੇ ਇਮਿਊਨ ਸਿਸਟਮ ਦੀ ਟੀ ਸੈੱਲਾਂ ‘ਤੇ ਹਮਲਾ ਕਰਦਾ ਹੈ ਜਦੋਂ ਕਿ AIDS ਇੱਕ ਮੈਡੀਕਲ ਸਿੰਡਰੋਮ ਹੈ। HIV ਇਨਫੈਕਸ਼ਨ ਹੋਣ ਤੋਂ ਬਾਅਦ ਸਿੰਡਰੋਮ ਬਣਦਾ ਹੈ। HIV ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ, ਪਰ ਏਡਜ਼ ਨਹੀਂ ਫੈਲਦਾ।

ਏਡਜ਼ ਬਾਰੇ ਲੋਕਾਂ 'ਚ ਅੱਜ ਵੀ ਕਈ ਤਰ੍ਹਾਂ ਦੇ ਝੂਠੇ ਨਜ਼ਰੀਏ ਬਣੇ ਹੋਏ ਹਨ। ਇਸ ਖਾਸ ਮੌਕੇ 'ਤੇ ਜਾਣਦੇ ਹਾਂ ਕਿ ਸੱਚਾਈ ਕੀ ਹੈ।

-HIV ਪਾਜੀਟਿਵ ਮਰੀਜ਼ਾਂ ਦੇ ਸਲਾਇਵਾ 'ਚ ਬਹੁਤ ਘੱਟ ਮਾਤਰਾ 'ਚ ਇਹ ਵਾਇਰਸ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ Kiss ਕਰਨ ਨਾਲ ਸਾਹਮਣੇ ਵਾਲੇ ਵਿਅਕਤੀ 'ਚ ਕਦੇ ਏਡਜ਼ ਨਹੀਂ ਫੈਲਦਾ।

-HIV/AIDS ਪੀੜਤ ਵਿਅਕਤੀ ਨੂੰ ਕੱਟਿਆ ਹੋਇਆ ਮੱਛਰ ਜੇ ਕਿਸੇ ਦੂਜੇ ਮਨੁੱਖ ਨੂੰ ਕੱਟ ਲੈਂਦਾ ਹੈ ਤਾਂ ਉਸ 'ਚ ਵੀ ਏਡਜ਼ ਦਾ ਵਾਇਰਸ ਨਹੀਂ ਫੈਲਦਾ। ਹਾਲਾਂਕਿ ਮੱਛਰਾਂ ਦੇ ਕੱਟਣ ਨਾਲ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਜ਼ਰੂਰ ਬਣਿਆ ਰਹਿ ਸਕਦਾ ਹੈ।

-ਬਹੁਤ ਸਾਰੇ ਲੋਕ ਸਮਝਦੇ ਹਨ ਕਿ ਏਡਜ਼ ਪੀੜਤ ਵਿਅਕਤੀ ਨਾਲ ਖਾਣ, ਪੀਣ, ਉੱਠਣ, ਬੈਠਣ ਨਾਲ ਹੋ ਜਾਂਦਾ ਹੈ, ਜੋ ਕਿ ਗਲਤ ਹੈ। ਇਹ ਸਮਾਜ 'ਚ ਏਡਜ਼ ਬਾਰੇ ਫੈਲਾਈਆਂ ਅਫਵਾਹਾਂ ਹਨ। ਸੱਚ ਤਾਂ ਇਹ ਹੈ ਕਿ ਰੋਜ਼ਾਨਾ ਦੇ ਸਮਾਜਿਕ ਸੰਪਰਕਾਂ ਨਾਲ ਐਚਆਈਵੀ ਨਹੀਂ ਫੈਲਦਾ।

ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ਏਡਜ਼

HIV ਇੱਕ ਵਿਅਕਤੀ ਤੋਂ ਦੂਸਰੇ ਵਿੱਚ ਕਈ ਤਰੀਕਿਆਂ ਨਾਲ ਫੈਲ ਸਕਦੀ ਹੈ। ਇਹ ਸੰਕ੍ਰਮਿਤ ਖੂਨ ਚੜਾਉਣ, ਸੰਕ੍ਰਮਿਤ ਸੂਈਆਂ ਦੀ ਵਰਤੋਂ ਅਤੇ ਅਸੁਰੱਖਿਅਤ ਯੌਨ ਸਬੰਧ ਬਣਾਉਣ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਲਾਗ ਗਰਭਵਤੀ ਮਹਿਲਾ ਨੂੰ ਉਸਦੇ ਹੋਣ ਵਾਲੇ ਬੱਚਿਆਂ ਨੂੰ ਦੁੱਧ ਚੁੰਘਾਉਣ ਨਾਲ ਵੀ ਇਹ ਇਨਫੈਕਸ਼ਨ ਹੋ ਸਕਦੀ ਹੈ।

ਐਚ.ਆਈ. ਵੀ ਦੇ ਲੱਛਣ

ਬੁਖਾਰ
ਪਸੀਨਾ ਆਉਣਾ
ਠੰਡ ਲੱਗਣਾ
ਥਕਾਵਟ
ਭੁੱਖ ਘੱਟ ਲੱਗਣਾ
ਵਜ਼ਨ ਘਟਨਾ
ਉਲਟੀ ਆਉਣਾ
ਗਲੇ 'ਚ ਖਰਾਸ਼ ਰਹਿਣਾ
ਦਸਤ ਹੋਣਾ
ਖੰਘ ਹੋਣਾ
ਸਾਹ ਲੈਣ 'ਚ ਸਮੱਸਿਆ
ਸਰੀਰ 'ਤੇ ਦਾਣੇ ਹੋਣਾ
ਸਕਿਨ ਪ੍ਰਾਬਲਮ

ਇਸ ਤਰ੍ਹਾਂ ਕਰੋ HIV ਬਚਾਅ
HIV ਤੋਂ ਬਚਣ ਲਈ ਜਾਗਰੂਕਤਾ ਬਹੁਤ ਜਰੂਰੀ ਹੈ। ਨਵੀਂ ਸਰਿੰਜ ਨਾਲ ਟੀਕਾ ਲਗਵਾਓ, ਸੁਰੱਖਿਅਤ ਯੌਨ ਸਬੰਧ ਬਣਾਓ। ਖੂਨ ਚੜ੍ਹਵਾਉਣ ਤੋਂ ਪਹਿਲਾਂ ਲਾਗ ਦੀ ਜਾਂਚ ਕਰਵਾਓ। ਇਸਦੇ ਨਾਲ ਹੀ ਹਮੇਸ਼ਾਂ ਨਵੇਂ ਬਲੇਡ ਨਾਲ ਸ਼ੇਵ ਕਰੋ।

1988 ਤੋਂ ਮਨਾਇਆ ਜਾ ਰਿਹਾ ਇਹ ਦਿਨ
ਵਿਸ਼ਵ ਸਿਹਤ ਸੰਗਠਨ ਦੇ ਏਡਜ਼ ਗਲੋਬਲ ਪ੍ਰੋਗਰਾਮ ਵਿੱਚ ਕੰਮ ਕਰਨ ਵਾਲੇ ਥੌਮਸ ਨੇਟਰ ਅਤੇ ਜੇਮਜ਼ ਡਬਲਯੂ ਨੇ ਵਿਸ਼ਵ ਏਡਜ਼ ਦਿਵਸ ਦੀ ਸਥਾਪਨਾ 1987 ਵਿੱਚ ਕੀਤੀ ਸੀ। ਇਸਦੇ ਬਾਅਦ ਸਾਲ 1988 ਵਿੱਚ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਵਜੋਂ ਮਨਾਇਆ ਜਾਣ ਲੱਗਿਆ। ਇਸਦੇ ਨਾਲ ਹਰ ਸਾਲ ‘ਏਡਜ਼ ਦਿਵਸ’ ਦਾ ਥੀਮ ਰੱਖੀ ਜਾਂਦੀ ਹੈ।