ਫ਼ੇਡਰਲ ਚੋਣ ਮੁਹਿੰਮ ਦੌਰਾਨ 10 ਸੂਬਿਆਂ ਦੀ ਯਾਤਰਾ ਕਰਣਗੇ ਲਿਬਰਲ ਲੀਡਰ ਟਰੂਡੋ

by

ਕੈਨੇਡਾ ਦੀਆਂ ਫ਼ੇਡਰਲ ਚੋਣਾਂ ਜੋ ਕਿ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਉਸਦੀ ਤਿਆਰੀਆਂ ਖੂਬ ਜੋਰ-ਸ਼ੋਰ ਨਾਲ ਚਲ ਰਹੀਆਂ ਹਨ ਅਤੇ ਹਰ ਉਮੀਦਵਾਰ ਪਾਰਟੀ ਚੋਣ ਮੁਹਿੰਮ ਵਿਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਤਾਂ ਜੋ ਕਿ ਬਹੁਮਤ ਹਾਸਿਲ ਕਰਕੇ ਆਪਣੀ ਸੱਤਾ ਬਣਾਈ ਜਾ ਸਕੇ, ਇਸ ਦੌਰਾਨ ਹੀ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਨੇ ਇਸ ਚੋਣ ਮੁਹਿੰਮ ਵਿਚ ਸਾਰੇ ਕੈਨੇਡਾ ਦੇ 10 ਸੂਬਿਆਂ ਦੀ ਯਾਤਰਾ ਕਰਨ ਲਿਆ, ਕਮਾਲ ਦੀ ਗੱਲ ਇਹ ਹੈ ਕਿ ਇਸ ਯਾਤਰਾ ਨੂੰ 10 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਵੇਗਾ, ਜਾਣੀ ਕਿ 10 ਦਿਨਾਂ ਦੇ ਅੰਦਰ ਟਰੂਡੋ 10 ਕੈਨੇਡੀਅਨ ਸੂਬਿਆਂ ਦੀ ਯਾਤਰਾ ਕਰ ਲੈਣਗੇ।

ਇਹ ਜਾਣਕਾਰੀ ਲਿਬਰਲ ਲੀਡਰ ਟਰੂਡੋ ਨੇ ਖੁਦ ਆਪਣੇ ਅਧਿਕਾਰਕ ਟਵਿੱਟਰ ਖਾਤੇ ਰਾਹੀਂ ਇਕ ਵੀਡੀਓ ਪੋਸਟ ਸਾਂਝੀ ਕਰਕੇ ਜਾਰੀ ਕੀਤੀ, ਇਸਦੇ ਨਾਲ ਹੀ ਟਰੂਡੋ ਨੇ ਇਸ ਪੋਸਟ ਉੱਤੇ ਕੈਪਸ਼ਨ ਲਿਖੀ ਕਿ, 10 ਦਿਨ 10 ਸੂਬੇ, ਮੈਂ ਪੂਰੇ ਕੈਨੇਡਾ ਦੀ ਯਾਤਰਾ ਕਰਾਂਗਾ ਅਤੇ ਲੋਕਾਂ ਨੂੰ ਮਿਲ ਕੇ ਸੁਣਾਗਾ ਕਿ ਉਨ੍ਹਾਂ ਲਈ ਸਭ ਤੋਂ ਜਰੂਰੀ ਕਿ ਹੈ? ਕੰਜਰਵੇਟਿਵ ਸਾਨੂੰ ਪਿੱਛੇ ਹਟਾਉਣਾ ਚਾਹੁੰਦੇ ਹਨ, ਪਰ ਸਾਨੂੰ ਤਰੱਕੀ ਨੂੰ ਅੱਗੇ ਵਧਾਉਣ ਦੀ ਜਰੂਰਤ ਹੈ, ਤੇ ਸਾਨੂੰ ਅੱਗੇ ਹੀ ਵਧਦੇ ਰਹਿਣਾ ਚਾਹੀਦਾ ਹੈ, ਵੀਡੀਓ ਸਾਂਝੀ ਕਰਕੇ ਲਿਬਰਲ ਲੀਡਰ ਟਰੂਡੋ ਨੇ ਆਪਣੀ ਯਾਤਰਾ ਵਾਰੇ ਵੇਰਵੇ ਸਾਂਝੇ ਕੀਤੇ।

More News

NRI Post
..
NRI Post
..
NRI Post
..