ਦੇਸ਼ਭਰ ਦੇ ਫਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਹੋਈ ਜਾਰੀ, ਪੰਜਾਬ ਵਿੱਚ 76 ਫਰਜ਼ੀ ਏਜੇਂਟ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਭਾਰਤੀ ਵਿਦੇਸ਼ ਮੰਤਰਾਲੇ ਨੇ ਵੱਡਾ ਕਦਮ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਦੇਸ਼ਭਰ ਦੇ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕਬੂਤਰਬਾਜ਼ੀ ਅਤੇ ਟੂਰ ਪੈਕੇਜ ਦੇ ਨਾਂਅ 'ਤੇ ਲੋਕਾਂ ਨੂੰ ਚੂਨਾ ਲਗਾ ਰਹੇ ਇਨ੍ਹਾਂ ਧੋਖੇਬਾਜ਼ ਏਜੰਟਾਂ 'ਤੇ ਵਿਦੇਸ਼ ਮੰਤਰਾਲੇ ਨੇ ਰੋਕ ਲਗਾਈ ਹੈ। 

ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਵਿੱਚ ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਂਅ ਸ਼ਾਮਲ ਹਨ। ਉੱਥੇ ਦਿੱਲੀ ਦੇ 85, ਚੰਡੀਗੜ੍ਹ ਦੇ 22, ਹਰਿਆਣਾ ਦੇ 13 ਅਤੇ ਹਿਮਾਚਲ ਦਾ 1 ਟਰੈਵਲ ਏਜੰਟ ਸ਼ਾਮਲ ਹਨ। ਇਨ੍ਹਾਂ ਟਰੈਵਟ ਏਜੰਟਾਂ ਦੇ ਬਕਾਇਦਾ ਨਾਮ, ਪੱਤਾ, ਸ਼ਹਿਰ, ਮੋਬਾਇਲ ਨੰਬਰ ਸਹਿਤ ਪੂਰੀ ਡਿਟੇਲ ਜਾਰੀ ਕੀਤੀ ਗਈ ਹੈ।

  

ਪੰਜਾਬ 'ਚ ਕਈ ਲੋਕਾਂ ਨਾਲ ਹੋ ਚੁੱਕੀ ਹੈ ਲੱਖਾਂ ਦੀ ਠੱਗੀ

ਦੱਸਣਯੋਗ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਥਾਂ-ਥਾਂ 'ਤੇ ਫਰਜ਼ੀ ਏਜੰਟ ਆਪਣਾ ਦਫ਼ਤਰ ਖੋਲ੍ਹ ਕੇ ਬੈਠੇ ਹਨ, ਜੋ ਕਿ ਲੋਕਾਂ ਨੂੰ ਵਿਦੇਸ਼ ਜਾਣ ਲਈ ਸਸਤੇ ਆਫ਼ਰ ਦੇ ਕੇ ਲੱਖਾਂ ਦੀ ਠੱਗੀ ਕਰ ਫ਼ਰਾਰ ਹੋ ਜਾਂਦੇ ਹਨ। ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿੱਚ ਹਰ ਸਾਲ ਕਈ ਲੋਕ ਵਿਦੇਸ਼ ਜਾਂਦੇ ਹਨ। 

2015 ਨੂੰ ਪੰਜਾਬ ਦੇ 10,000 ਘਰਾਂ 'ਤੇ ਕਰਵਾਏ ਗਏ ਇੱਕ ਸਰਵੇਖਣ ਤੋਂ ਇਹ ਸਾਹਮਣੇ ਆਇਆ ਸੀ ਕਿ 9 ਫੀਸਦ ਪਰਿਵਾਰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਹਨ। ਹੁਣ ਇਸ ਦੀ ਗਣਤੀ ਕਾਫ਼ੀ ਵੱਧ ਗਈ ਹੈ।