ਮਦਰਾਸ ਹਾਈ ਕੋਰਟ ਨੇ ‘TikTok’ ਤੋਂ ਹਟਾਇਆ ਬੈਨ..!

by mediateam

ਨਿਊਜ਼ ਡੈਸਕ (ਵਿਕਰਮ ਸਹਿਜਪਾਲ) : ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਦੇ ਆਦੇਸ਼ 'ਤੇ ਬੁੱਧਵਾਰ ਨੂੰ TikTok ਤੋਂ ਰੋਕ ਹਟਾਉਣ ਦਾ ਫੈਸਲ ਕੀਤਾ ਗਿਆ ਹੈ। ਦੱਸ ਦੇਈਏ ਕਿ ਮਦਰਾਸ ਹਾਈ ਕੋਰਟ ਦੇ ਟਿਕਟਾਕ 'ਤੇ ਬੈਨ ਦੇ ਫੈਸਲੇ ਤੋਂ ਬਾਅਦ ਹੀ ਇਸ ਨੂੰ ਗੂਗਲ ਪਲੇਅ ਅਤੇ ਐਪਲ ਐਪ ਸਟੋਰ ਤੋਂ ਹਟਾ ਲਿਆ ਗਿਆ ਸੀ ਪਰ ਇਹ ਇਕ ਵਾਰ ਫਿਰ ਡਾਊਨਲੋਡ ਲਈ ਉਪਲੱਬਧ ਹੋਵੇਗਾ। ਟਿਕਟਾਕ ਮਾਮਲੇ 'ਤੇ ਹੋਈ ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ 'ਤੇ ਲੱਗੀ ਆਖਰੀ ਰੋਕ ਦੇ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਨੂੰ ਕਿਹਾ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਸੀ ਕਿ ਜੇਕਰ 24 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਨੇ ਇਸ ਮਾਮਲੇ 'ਤੇ ਫਿਰ ਤੋਂ ਵਿਚਾਰ ਨਹੀਂ ਕੀਤਾ ਤਾਂ ਟਿਕਟਾਕ 'ਤੇ ਲੱਗੀ ਆਖਰੀ ਰੋਕ ਹਟਾ ਦਿੱਤੀ ਜਾਵੇਗੀ। 

ਦੱਸ ਦਈਏ ਕਿ ਮਦਰਾਸ ਹਾਈਟ ਕੋਰਟ ਦੀ ਮਦੁਰੈ ਬੈਂਚ ਨੇ ਇਹ ਟਿਕਟਾਕ 'ਤੇ ਆਖਰੀ ਰੋਕ ਲਗਾਉਣ ਦਾ ਫੈਸਲਾ ਕੀਤਾ ਸੀ ਕਿ ਇਸ ਐਪ ਰਾਹੀਂ ਗਲਤ ਅਤੇ ਅਸ਼ਲੀਲ ਕਾਨਟੈਂਟ ਦਿਖਾਏ ਜਾ ਰਹੇ ਹਨ, ਜੋ ਬੱਚਿਆਂ ਲਈ ਹਾਨੀਕਾਰਕ ਹੈ। ਕੋਰਟ ਦਾ ਇਹ ਆਦੇਸ਼ ਤਾਮਿਲਨਾਡੂ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਐੱਮ ਮਣੀਕੰਦਨ ਦੇ ਬਿਆਨ ਤੋਂ ਬਾਅਦ ਆਇਆ ਸੀ। ਮਣੀਕੰਦਨ ਨੇ ਇਹ ਵੀ ਕਿਹਾ ਸੀ ਕਿ ਪ੍ਰਦੇਸ਼ ਸਰਕਾਰ ਟਿਕਟਾਕ 'ਤੇ ਬੈਨ ਲਈ ਕੇਂਦਰ ਸਰਕਾਰ ਨਾਲ ਗੱਲ ਕਰੇਗੀ। ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਕਿਰੂਬਾਕਰਣ ਅਤੇ ਜਸਟਿਸ ਐੱਸ.ਐੱਸ. ਸੁੰਦਰ ਦੀ ਬੈਂਚ ਨੇ ਇਸ ਐਪ 'ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ। 

ਹਾਈ ਕੋਰਟ ਦੇ ਆਰਡਰ ਨੂੰ  ਚੈਂਲਜ ਕਰਦੇ ਹੋਏ ਟਿਕਟਾਕ ਦੀ ਓਨਰ ByteDance ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਇਸ ਐਪ ਨਾਲ ਯੂਜ਼ਰਸ ਸਪੈਸ਼ਲ ਇਫੈਕਟ ਰਾਹੀਂ ਸ਼ਾਰਟ ਵੀਡੀਓ ਬਣਾਉਂਦੇ ਅਤੇ ਸ਼ੇਅਰ ਕਰਦੇ ਹਨ। ਕੰਪਨੀ ਨੇ ਅੱਗੇ ਕਿਹਾ ਕਿ ਜੇਕਰ ਇਸ ਐਪ 'ਤੇ ਬੈਨ ਲੱਗਦਾ ਹੈ ਤਾਂ ਇਸ ਨੂੰ ਭਾਰਤ ਦੀ ਜਨਤਾ ਦੇ ਬੋਲਨ ਦੀ ਆਜ਼ਾਦੀ 'ਤੇ ਰੋਕ ਲਗਾਉਣਾ ਮੰਨਿਆ ਜਾਵੇਗਾ।

More News

NRI Post
..
NRI Post
..
NRI Post
..