ਸਰਕਾਰੀ ਸਕੂਲਾਂ ‘ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਤ ਦੇਖ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਗੁਜਰਾਤ ਦੌਰੇ ’ਤੇ ਹਨ। ਸਿਸੋਦੀਆ ਨੇ ਕਿਹਾ ਕਿ ਮੈਂ ਗੁਜਰਾਤ ਦੇ ਸਰਕਾਰੀ ਸਕੂਲਾਂ ’ਚ ਭਾਜਪਾ ਨੇ 27 ਸਾਲ ’ਚ ਕੀ ਕੰਮ ਕੀਤੇ ਹਨ, ਉਸ ਨੂੰ ਵੇਖਣ ਅਤੇ ਸਮਝਣ ਆਇਆ ਹਾਂ।

ਸਿੱਖਿਆ ਮੰਤਰੀ ਜੀਤੂ ਬਘਾਨੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਗੁਜਰਾਤ ਦੇ ਸਕੂਲ ਦੀ ਸਿੱਖਿਆ ਵਿਵਸਥਾ ਬਹੁਤ ਵਧੀਆ ਕੀਤੀ ਹੈ। ਜੋ ਲੋਕ ਸੂਬੇ ਦੀ ਸਿੱਖਿਆ ਪ੍ਰਣਾਲੀ ਤੋਂ ਨਾਖ਼ੁਸ਼ ਹਨ, ਉਨ੍ਹਾਂ ਨੂੰ ਬਿਹਤਰ ਸਿੱਖਿਆ ਪ੍ਰਾਪਤ ਕਰਨ ਲਈ ਦੂਜੇ ਸੂਬਿਆਂ ਜਾਂ ਦੇਸ਼ਾਂ ’ਚ ਜਾਣਾ ਚਾਹੀਦਾ ਹੈ। ਸਿਸੋਦੀਆ ਨੇ ਕਿਹਾ ਕਿ ਮੈਂ ਇੱਥੇ ਆਇਆ ਹਾਂ। ਸਕੂਲਾਂ ਦਾ ਨਿਰੀਖਣ ਕਰਨ ਮਗਰੋਂ ਇਸ ਗੱਲ ਦਾ ਪਤਾ ਲਾਇਆ ਗਿਆ ਹੈ ਕਿ ਗੁਜਰਾਤ ਦੇ ਸਰਕਾਰੀ ਸਕੂਲਾਂ ਦੀ ਹਾਲਤ ਕਿਹੋ ਜਿਹੀ ਹੈ।

ਸਿਸੋਦੀਆ ਨੇ ਕਿਹਾ ਕਿ ਸਕੂਲਾਂ ’ਚ ਮੱਕੜੀ ਦੇ ਜਾਲੇ ਲੱਗੇ ਹਨ, ਸਾਫ਼-ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਕੰਧਾਂ ਟੁੱਟੀਆਂ ਪਈਆਂ ਹਨ। ਸਿੱਖਿਆ ਮੰਤਰੀ ਜੀਤੂ ਨੂੰ ਪਤਾ ਸੀ ਕਿ ਮੈਂ ਇੱਥੇ ਆਉਣ ਵਾਲਾ ਹਾਂ, ਥੋੜ੍ਹੀ ਬਹੁਤ ਸਾਫ-ਸਫਾਈ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇੱਥੇ ਗੰਦਗੀ ਹੈ, ਅਜਿਹਾ ਮਜ਼ਾਕ ਨਾ ਕਰੋ।